ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੌਰ ਊਰਜਾ ਦੀ ਵਰਤੋਂ

06:17 AM Jan 24, 2024 IST

ਅਯੁੱਧਿਆ ਵਿਚ ਰਾਮ ਮੰਦਰ ਵਿਖੇ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਦੇ ਸਮਾਗਮ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਸਰਕਾਰ ਵੱਲੋਂ ਇਕ ਕਰੋੜ ਘਰਾਂ ਦੀਆਂ ਛੱਤਾਂ ਉਤੇ ਸੋਲਰ ਸਿਸਟਮ ਲਾਉਣ ਦੇ ਮਕਸਦ ਨਾਲ ਪ੍ਰਧਾਨ ਮੰਤਰੀ ਸੂਰਯ ਯੋਜਨਾ ਦੀ ਸ਼ੁਰੂਆਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨੂੰ ਉਮੀਦ ਹੈ ਕਿ ਇਸ ਨਾਲ ਨਾ ਸਿਰਫ਼ ਗ਼ਰੀਬ ਤਬਕੇ ਅਤੇ ਮੱਧ ਵਰਗ ਦੇ ਬਿਜਲੀ ਦੇ ਬਿਲ ਹੀ ਘਟਣਗੇ ਸਗੋਂ ਇਸ ਨਾਲ ਭਾਰਤ ਊਰਜਾ ਦੇ ਖੇਤਰ ਵਿਚ ਸਵੈ-ਨਿਰਭਰ ਵੀ ਬਣੇਗਾ। ਉਨ੍ਹਾਂ ਕਿਹਾ ਕਿ ਬਿਜਲੀ ਦੇ ਘਰੇਲੂ ਖ਼ਪਤਕਾਰਾਂ ਨੂੰ ਇਹ ਯੋਜਨਾ ਵੱਡੇ ਪੱਧਰ ’ਤੇ ਅਪਣਾਉਣ ਲਈ ਲਾਮਬੰਦ ਕਰਨ ਵਾਸਤੇ ਦੇਸ਼-ਵਿਆਪੀ ਮੁਹਿੰਮ ਚਲਾਈ ਜਾਵੇਗੀ।
ਭਾਰਤ ਲਈ ਸੌਰ (ਸੂਰਜੀ) ਊਰਜਾ ਦੀ ਬਿਹਤਰੀਨ ਢੰਗ ਨਾਲ ਵਰਤੋਂ ਕਰਨੀ ਬਹੁਤ ਜ਼ਰੂਰੀ ਹੈ, ਜਿਥੇ ਸਾਲ ਦੌਰਾਨ ਰਿਕਾਰਡ 250 ਤੋਂ 300 ਦਿਨਾਂ ਤੱਕ ਤੇਜ਼ ਧੁੱਪ ਨਿਕਲਦੀ ਹੈ। ਸਰਕਾਰ ਨੇ ਰੂਫ਼ਟੌਪ ਸੋਲਰ (ਛੱਤ ਉਤੇ ਸੋਲਰ ਪੈਨਲ ਲਾਉਣ ਲਈ) ਜੁਲਾਈ 2022 ਵਿਚ ਕੌਮੀ ਪੋਰਟਲ ਲਾਂਚ ਕੀਤਾ ਸੀ ਜਿਸ ਦਾ ਟੀਚਾ ਰਿਹਾਇਸ਼ੀ ਖ਼ਪਤਕਾਰਾਂ ਲਈ ਘਰਾਂ ਦੀਆਂ ਛੱਤਾਂ ਉਤੇ ਸੋਲਰ ਪੈਨਲ ਲਗਵਾਉਣ ਦੀਆਂ ਅਰਜ਼ੀਆਂ ਦੇਣਾ ਆਸਾਨ ਬਣਾਉਣਾ ਹੈ ਪਰ ਇਸ ਲਈ ਹਾਲੇ ਤੱਕ ਲੋਕਾਂ ਨੇ ਖ਼ਾਸ ਹੁੰਗਾਰਾ ਨਹੀਂ ਭਰਿਆ। ਅੰਦਾਜ਼ਿਆਂ ਮੁਤਾਬਕ ਦੇਸ਼ ਵਿਚ ਹਾਲੇ ਤੱਕ 10 ਲੱਖ ਤੋਂ ਵੀ ਘੱਟ ਘਰਾਂ ਦੀਆਂ ਛੱਤਾਂ ਉਤੇ ਸੋਲਰ ਸਿਸਟਮ ਲਾਇਆ ਗਿਆ ਹੈ। ਊਰਜਾ, ਵਾਤਾਵਰਨ ਅਤੇ ਪਾਣੀ ਬਾਰੇ ਕੌਂਸਲ (ਸੀਈਈਡਬਲਿਊ-Council on Energy, Environment and Water) ਦੀ ਨਵੰਬਰ 2023 ਵਿਚ ਜਾਰੀ ਰਿਪੋਰਟ ਮੁਤਾਬਕ ਦੇਸ਼ ਦੇ 25 ਕਰੋੜ ਤੋਂ ਵੱਧ ਘਰਾਂ ਦੀਆਂ ਛੱਤਾਂ ਉਤੇ 637 ਗੀਗਾ ਵਾਟ ਤੱਕ ਦੇ ਸੂਰਜੀ ਊਰਜਾ ਸਿਸਟਮ ਲਾਉਣ ਦੀ ਸਮਰੱਥਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਹਾਲੇ ਤੱਕ ਸਿਰਫ਼ 11 ਗੀਗਾ ਵਾਟ ਦੇ ਹੀ ਛੱਤ ਵਾਲੇ ਸੋਲਰ ਸਿਸਟਮ ਲਗਾਏ ਗਏ ਹਨ ਜਿਨ੍ਹਾਂ ਵਿਚੋਂ ਰਿਹਾਇਸ਼ੀ ਖੇਤਰ ਵਿਚ ਸਿਰਫ਼ 2.7 ਗੀਗਾ ਵਾਟ ਦੇ ਹੀ ਹਨ।
ਸੂਰਜੀ ਊਰਜਾ ਉਤੇ ਜ਼ੋਰ ਦੇਣਾ ਖ਼ਾਸਕਰ ਭਾਰਤ ਦੇ ਪੇਂਡੂ ਖੇਤਰ ਲਈ ਬਹੁਤ ਅਹਿਮ ਹੈ, ਜਿਥੇ ਬਿਜਲੀ ਦੀ ਸਪਲਾਈ ਹਮੇਸ਼ਾ ਅਨਿਯਮਿਤ ਰਹਿੰਦੀ ਹੈ ਅਤੇ ਐਨ ਆਖ਼ਰੀ ਸਿਰੇ ਤੱਕ ਬਿਜਲੀ ਪਹੁੰਚਾਉਣਾ ਹਾਲੇ ਵੀ ਚੁਣੌਤੀ ਹੈ, ਭਾਵੇਂ ਸਰਕਾਰ ਦਾਅਵੇ ਕਰਦੀ ਹੈ ਕਿ ਦੇਸ਼ ਦੇ ਹਰੇਕ ਪਿੰਡ ਤੱਕ ਬਿਜਲੀ ਪਹੁੰਚਾ ਦਿੱਤੀ ਗਈ ਹੈ ਅਤੇ ਹਰੇਕ ਪੇਂਡੂ ਖੇਤਰ ਨੂੰ ਰੋਜ਼ਾਨਾ ਘੱਟੋ-ਘੱਟ 20 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ (2015 ਤੱਕ 12 ਘੰਟੇ ਰੋਜ਼ਾਨਾ ਸਪਲਾਈ ਹੀ ਮਿਲਦੀ ਸੀ)। ਇਸ ਗੱਲ ਦੀ ਸਖ਼ਤ ਲੋੜ ਹੈ ਕਿ ਗਰਿੱਡ ਨਾਲ ਜੁੜੇ ਹੋਏ ਸੋਲਰ ਰੂਫ਼ਟੌਪ ਬਿਜਲੀ ਸਿਸਟਮ ਨੂੰ ਵਸਨੀਕਾਂ ਲਈ ਕਿਫ਼ਾਇਤੀ ਅਤੇ ਪ੍ਰਬੰਧਨਯੋਗ ਬਣਾਇਆ ਜਾਵੇ। ਇਸ ਨਾਲ ਨਾ ਸਿਰਫ਼ ਖ਼ਪਤਕਾਰਾਂ ਨੂੰ ਹੀ ਫ਼ਾਇਦਾ ਹੋਵੇਗਾ ਸਗੋਂ ਇਹ ਪੀਕ ਲੋਡ (ਬਹੁਤ ਜ਼ਿਆਦਾ ਖ਼ਪਤ ਵਾਲਾ ਸਮਾਂ) ਨੂੰ ਅਸਰਦਾਰ ਢੰਗ ਨਾਲ ਸੰਭਾਲਣ ਅਤੇ ਨਾਲ ਹੀ ਟਰਾਂਸਮਿਸ਼ਨ ਤੇ ਵੰਡ ਨਾਲ ਸਬੰਧਿਤ ਨੁਕਸਾਨ ਨੂੰ ਘਟਾਉਣ ਵਿਚ ਵੀ ਮਦਦਗਾਰ ਹੋਵੇਗਾ। ਇਸ ਦੇ ਨਾਲ ਹੀ ਕੁਦਰਤ ਪੱਖੀ ਪਹੁੰਚ ਲਈ ਇਹ ਜ਼ਰੂਰੀ ਹੈ ਕਿ ਅਜਿਹੇ ਊਰਜਾ ਸਰੋਤ ਵੱਧ ਤੋਂ ਵੱਧ ਵਰਤੇ ਜਾਣ।

Advertisement

Advertisement