ਅਮਰੀਕਾ: ਕਾਰ ਸਵਾਰ ਦੋ ਅੱਲੜਾਂ ਦੀ ਮੌਤ ਦੇ ਮਾਮਲੇ ’ਚ ਅਦਾਲਤ ਨੇ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕੀਤਾ
09:12 PM Jun 23, 2023 IST
ਨਿਊਯਾਰਕ, 8 ਜੂਨ
Advertisement
ਅਮਰੀਕਾ ਦੀ ਅਪੀਲੀ ਅਦਾਲਤ ਨੇ ਪੰਜਾਬੀ ਡਰਾਈਵਰ ਦੀ ਜ਼ਮਾਨਤ ਪਟੀਸ਼ਨ ਨੂੰ ਸਰਬਸੰਮਤੀ ਨਾਲ ਖਾਰਜ ਕਰ ਦਿੱਤਾ ਹੈ। ਉਸ ਨੇ ਕਥਿਤ ਤੌਰ ‘ਤੇ ਆਪਣੇ ਟਰੱਕ ਨਾਲ ਕਾਰ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਕਾਰਨ 14 ਸਾਲਾ ਦੇ ਦੋ ਲੜਕਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ। ਬਰੁਕਲਿਨ ਦੀ ਅਪੀਲ ਅਦਾਲਤ ਦੇ ਵਕੀਲਾਂ ਨੇ ਕਿਹਾ ਕਿ 34 ਸਾਲਾ ਅਮਨਦੀਪ ਸਿੰਘ ਦੁਰਘਟਨਾ ਦੇ ਸਮੇਂ ਕਥਿਤ ਤੌਰ ‘ਤੇ ਨਸ਼ੇ ‘ਚ ਸੀ ਤੇ 100 ਮੀਲ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ। ਉਸ ‘ਤੇ ਇਸ ਮਾਮਲੇ ‘ਚ ਕਈ ਦੋਸ਼ ਲਗਾੲੇ ਗਏ ਹਨ।
Advertisement
Advertisement