For the best experience, open
https://m.punjabitribuneonline.com
on your mobile browser.
Advertisement

ਅਮਰੀਕਾ: ਭਾਰਤੀ ਵਿਦਿਆਰਥੀਆਂ ਲਈ ਵਿਸ਼ੇਸ਼ ਪੋਰਟਲ ਲਾਂਚ

07:04 AM Jul 04, 2024 IST
ਅਮਰੀਕਾ  ਭਾਰਤੀ ਵਿਦਿਆਰਥੀਆਂ ਲਈ ਵਿਸ਼ੇਸ਼ ਪੋਰਟਲ ਲਾਂਚ
Advertisement

ਨਿਊਯਾਰਕ, 3 ਜੁਲਾਈ
ਇਥੇ ਸਥਿਤ ਭਾਰਤੀ ਕੌਂਸਲਖਾਨੇ ਨੇ ਇੱਕ ਅਹਿਮ ਕਦਮ ਪੁੱਟਦਿਆਂ ਇੱਕ ਸਪੈਸ਼ਲ ਪਲੈਟਫਾਰਮ (ਪੋਰਟਲ) ਲਾਂਚ ਕੀਤਾ ਹੈ ਜਿਹੜਾ ਅਮਰੀਕਾ ’ਚ ਭਾਰਤੀ ਵਿਦਿਆਰਥੀਆਂ ਦੀ ਕੰਪਨੀਆਂ ’ਚ ਇੰਟਰਨਸ਼ਿਪ ਲਈ ਮੌਕੇ ਤਲਾਸ਼ਣ ’ਚ ਮਦਦ ਕਰੇਗਾ। ਵਿਦਿਆਰਥੀਆਂ ਨੂੰ ਇਸ ਪਲੈਟਫਾਰਮ ਰਾਹੀਂ ਵਕੀਲਾਂ ਤੇ ਡਾਕਟਰਾਂ ਬਾਰੇ ਵੀ ਜਾਣਕਾਰੀ ਮਿਲੇਗੀ।
ਨਿਊਯਾਰਕ ਸਥਿਤ ਭਾਰਤੀ ਕੌਂਸਲਖਾਨਾ ਅਮਰੀਕਾ ਦੇ ਉੱਤਰ-ਪੂਰਬੀ ਸੂਬਿਆਂ ਕੌਨੈਕਟੀਕਟ, ਮੈਸਾਚਿਊਸੈਟਸ, ਨਿਊ ਹੈਂਪਸ਼ਾਇਰ, ਨਿਊ ਜਰਸੀ, ਨਿਊਯਾਰਕ, ਓਹਾਈਓ, ਪੈਨਸਿਲਵੇਨੀਆ, ਰੋਡ ਆਈਲੈਂਡ ਤੇ ਵਰਮੌਂਟ ਆਦਿ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਭਾਰਤੀ ਕੌਂਸਲਖਾਨੇ ਨੇ ਐਕਸ ’ਤੇ ਪੋਸਟ ’ਚ ਕਿਹਾ, ‘‘ਆਪਣੇ ਅਧਿਕਾਰ ਖੇਤਰ ਵਿੱਚ ਭਾਰਤੀ ਵਿਦਿਆਰਥੀਆਂ ਦੀ ਮਦਦ ਦੇ ਉਪਰਾਲੇ ਵਜੋਂ ਇੰਡੀਅਨਨਿਊਯਾਰਕ ਨੇ ਭਾਰਤੀ ਵਿਦਿਆਰਥੀਆਂ ਲਈ ਅਮਰੀਕਾ ਵਿੱਚ ਕੰਪਨੀਆਂ ’ਚ ਇੰਟਰਸ਼ਿਪ ਦੇ ਮੌਕੇ ਤਲਾਸ਼ਣ ਲਈ ਇੱਕ ਪਲੈਟਫਾਰਮ ਵਿਕਸਿਤ ਕੀਤਾ ਹੈ। ਕੌਂਸਲਖਾਨੇ ਨੇ ਕਿਹਾ ਕਿ ਕਈ ਭਾਰਤੀ ਤੇ ਅਮਰੀਕੀ ਕੰੰਪਨੀਆਂ ਅਤੇ ਸੰਗਠਨ ਭਾਰਤੀ ਵਿਦਿਆਰਥੀਆਂ ਨੂੰ ਇੰਟਨਸ਼ਿਪ ਦੇਣ ਲਈ ਵਿਚਾਰ ਕਰਨ ’ਤੇ ਸਹਿਮਤ ਹੋਈਆਂ ਹਨ। ਕੌਂਸਲਖਾਨੇ ਨੇ ਪੋਰਟਲ ’ਚ ਉਪਲੱਬਧ ਜਾਣਕਾਰੀ ਮੁਤਾਬਕ ਵਿਦਿਆਰਥੀਆਂ ਨੂੰ ਕੰਪਨੀਆਂ ’ਚ ਸਿੱਧਾ ਅਪਲਾਈ ਕਰਨ ਦੀ ਸਲਾਹ ਦਿੱਤੀ ਹੈ।
ਭਾਰਤੀ ਕੌਂਸਲਖਾਨੇ ਵੱਲੋਂ ਸ਼ੁਰੂੁ ਕੀਤੇ ਪੋਰਟਲ ’ਤੇ ਫਾਇਨਾਂਸ, ਆਈਟੀ, ਨਿਵੇਸ਼ ਬੈਂਕਿੰਗ, ਆਟੋਮੋਟਿਵ, ਸੌਫਟਵੇਅਰ, ਸਾਇੰਸ ਤੇ ਤਕਨੀਕ, ਹੈਲਥਕੇਅਰ, ਹੋਟਲ, ਬਹੁਕੌਮੀ ਕਾਰਪੋਰੇਸ਼ਨਾਂ ਤੇ ਤਕਨੀਕ, ਸਰਕਾਰੀ ਏਜੰਸੀਆਂ, ਹਵਾਬਾਜ਼ੀ, ਮਸਨੂਈ ਬੌਧਿਕਤਾ (ਏਆਈ), ਫਾਰਮਾ ਅਤੇ ਟਾਟਾ ਸੰਨਜ਼ ਸਣੇ ਵੱਖ-ਵੱਖ ਸੈਕਟਰਾਂ ਦੀਆਂ ਕੰਪਨੀਆਂ ਦੀ ਸੂਚੀ ਮੁਹੱਈਆ ਕਰਵਾਈ ਗਈ ਹੈ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement