For the best experience, open
https://m.punjabitribuneonline.com
on your mobile browser.
Advertisement

ਅਮਰੀਕਾ: ਫਲੋਰੀਡਾ ’ਚ ਮੋਟਰ ਬੋਟ ਹਾਦਸੇ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ

11:28 AM Mar 14, 2024 IST
ਅਮਰੀਕਾ  ਫਲੋਰੀਡਾ ’ਚ ਮੋਟਰ ਬੋਟ ਹਾਦਸੇ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ
Advertisement

ਵਾਸ਼ਿੰਗਟਨ, 14 ਮਾਰਚ
ਅਮਰੀਕਾ ਦੇ ਫਲੋਰੀਡਾ ਵਿਚ 27 ਸਾਲਾ ਭਾਰਤੀ ਵਿਦਿਆਰਥੀ ਦੀ ਮੋਟਰ ਬੋਟ ਦੀ ਇਕ ਹੋਰ ਮੋਟਰ ਬੋਟ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ। ਮੀਡੀਆ ਰਿਪੋਰਟਾਂ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਫਲੋਰੀਡਾ ਫਿਸ਼ ਐਂਡ ਵਾਈਲਡਲਾਈਫ ਕੰਜ਼ਰਵੇਸ਼ਨ ਕਮਿਸ਼ਨ ਅਨੁਸਾਰ ਵੈਂਕਟਰਮਨ ਪਿੱਤਲਾ ਤਿਲੰਗਾਨਾ ਰਾਜ ਦਾ ਮੂਲ ਨਿਵਾਸੀ ਸੀ। ਉਹ ਕਿਰਾਏ 'ਤੇ ਨਿੱਜੀ ਵਾਟਰਕ੍ਰਾਫਟ (ਪੀਡਬਲਿਊਸੀ) ਚਲਾ ਰਿਹਾ ਸੀ, ਜਦੋਂ ਇਹ ਦੱਖਣੀ ਫਲੋਰੀਡਾ ਦੇ 14 ਸਾਲਾ ਲੜਕੇ ਵੱਲੋਂ ਚਲਾਈ ਜਾ ਰਹੀ ਇੱਕ ਹੋਰ ਪੀਡਬਲਿਊਸੀ ਨਾਲ ਟਕਰਾ ਗਿਆ। ਪਿਤੱਲਾ ਇੰਡੀਆਨਾਪੋਲਿਸ ਵਿੱਚ ਇੰਡੀਆਨਾ ਯੂਨੀਵਰਸਿਟੀ ਪਰਡਿਊ ਯੂਨੀਵਰਸਿਟੀ ਵਿੱਚ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਸੀ। ਉਸ ਦੀ ਗ੍ਰੈਜੂਏਸ਼ਨ ਮਈ ਵਿੱਚ ਪੂਰੀ ਹੋਣ ਵਾਲੀ ਸੀ।

Advertisement

Advertisement
Author Image

Advertisement
Advertisement
×