ਅਮਰੀਕਾ: ਭਾਰਤੀ ਮੂਲ ਦੇ ਕੰਪਿਊਟਰ ਇੰਜਨੀਅਰ ਨੂੰ ਟੈਕਸਸ ਦਾ ਸਰਵਉੱਚ ਅਕਾਦਮਿਕ ਪੁਰਸਕਾਰ
12:07 PM Feb 26, 2024 IST
ਟੈਕਸਸ, 26 ਫਰਵਰੀ
ਪ੍ਰਸਿੱਧ ਭਾਰਤੀ ਮੂਲ ਦੇ ਕੰਪਿਊਟਰ ਇੰਜਨੀਅਰ ਅਤੇ ਪ੍ਰੋਫੈਸਰ ਅਸ਼ੋਕ ਵੀਰਰਾਘਵਨ ਨੂੰ ਇੰਜਨੀਅਰਿੰਗ ਦੇ ਖੇਤਰ ਵਿੱਚ ਯੋਗਦਾਨ ਲਈ ਟੈਕਸਾਸ ਦੇ ਸਰਵਉੱਚ ਅਕਾਦਮਿਕ ਪੁਰਸਕਾਰਾਂ ਵਿੱਚੋਂ ਇੱਕ ‘ਐਡਿਥ ਐਂਡ ਪੀਟਰ ਓ’ਡੋਨੇਲ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਟੈਕਸਾਸ ਅਕੈਡਮੀ ਆਫ ਮੈਡੀਸਨ, ਇੰਜਨੀਅਰਿੰਗ, ਸਾਇੰਸ ਐਂਡ ਟੈਕਨਾਲੋਜੀ, ਜੋ ਰਾਜ ਦੇ ਉੱਭਰ ਰਹੇ ਖੋਜਕਾਰਾਂ ਨੂੰ ਇਹ ਪੁਰਸਕਾਰ ਦਿੰਦੀ ਹੈ ਰਾਈਸ ਯੂਨੀਵਰਸਿਟੀ ਦੇ ਜਾਰਜ ਆਰ. ਬ੍ਰਾਊਨ ਸਕੂਲ ਆਫ਼ ਇੰਜਨੀਅਰਿੰਗ ਦੇ 'ਇਲੈਕਟ੍ਰੀਕਲ ਐਂਡ ਕੰਪਿਊਟਰ ਇੰਜਨੀਅਰਿੰਗ' ਦੇ ਪ੍ਰੋਫੈਸਰ ਵੀਰਰਾਘਵਨ ਨੂੰ ਇਸ ਲਈ ਚੁਣਿਆ ਗਿਆ।
Advertisement
Advertisement