ਅਮਰੀਕਾ: ਡਾਰਕ ਵੈੱਬ ਰਾਹੀਂ ਪਾਬੰਦੀਸ਼ੁਦਾ ਪਦਾਰਥ ਵੇਚਣ ਵਾਲੇ ਭਾਰਤੀ ਨੂੰ 5 ਸਾਲ ਦੀ ਕੈਦ ਤੇ 15 ਕਰੋੜ ਡਾਲਰ ਜ਼ਬਤ ਕਰਨ ਦਾ ਹੁਕਮ
11:34 AM Apr 20, 2024 IST
Advertisement
ਵਾਸ਼ਿੰਗਟਨ, 20 ਅਪਰੈਲ
ਅਮਰੀਕਾ ਵਿਚ 40 ਸਾਲਾ ਭਾਰਤੀ ਨਾਗਰਿਕ ਨੂੰ ਡਾਰਕ ਵੈੱਬ ਮਾਰਕੀਟਪਲੇਸ ’ਤੇ ਪਾਬੰਦੀਸ਼ੁਦਾ ਪਦਾਰਥ ਵੇਚਣ ਦੇ ਦੋਸ਼ ਵਿਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ਕੋਲੋਂ ਕਰੀਬ 15 ਕਰੋੜ ਅਮਰੀਕੀ ਡਾਲਰ ਜ਼ਬਤ ਕਰਨ ਦਾ ਹੁਕਮ ਦਿੱਤਾ ਗਿਆ ਹੈ। ਡਾਰਕ ਵੈੱਬ ਇੰਟਰਨੈੱਟ ਤੱਕ ਸਾਧਾਰਨ ਸਰਚ ਇੰਜਣਾਂ ਰਾਹੀਂ ਨਹੀਂ ਪਹੁੰਚਿਆ ਜਾ ਸਕਦਾ ਅਤੇ ਸਿਰਫ਼ ਵਿਸ਼ੇਸ਼ ਵੈੱਬ ਬ੍ਰਾਊਜ਼ਰ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਹਲਦਵਾਨੀ ਦੇ ਬਨਮੀਤ ਸਿੰਘ ਨੂੰ ਅਮਰੀਕਾ ਦੀ ਬੇਨਤੀ 'ਤੇ ਅਪਰੈਲ 2019 'ਚ ਲੰਡਨ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਮਾਰਚ 2023 ਵਿੱਚ ਅਮਰੀਕਾ ਹਵਾਲੇ ਕੀਤਾ ਗਿਆ ਸੀ। ਉਸ ਨੇ ਜਨਵਰੀ ਵਿੱਚ ਪਾਬੰਦੀਸ਼ੁਦਾ ਪਦਾਰਥਾਂ ਦੀ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਕਬੂਲ ਕੀਤਾ ਸੀ।
Advertisement
Advertisement
Advertisement