ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ: ਵਿਦੇਸ਼ੀ ਵਿਦਿਆਰਥੀਆਂ ਨੂੰ 20 ਜਨਵਰੀ ਤੋਂ ਪਹਿਲਾਂ ਮੁੜਨ ਦੀ ਸਲਾਹ

06:35 AM Dec 01, 2024 IST

ਵਾਸ਼ਿੰਗਟਨ, 30 ਨਵੰਬਰ
ਮੈਸੇਚਿਊਸਟਸ ਇੰਸਟੀਚਿਊਟ ਆਫ ਟੈਕਨਾਲੌਜੀ (ਐੱਮਆਈਟੀ) ਸਮੇਤ ਅਮਰੀਕਾ ਦੀਆਂ ਕਈ ਉੱਚ ਸਿੱਖਿਆ ਸੰਸਥਾਵਾਂ ਨੇ ਆਪਣੇ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ 20 ਜਨਵਰੀ ਤੋਂ ਪਹਿਲਾਂ ਸਰਦ ਰੁੱਤ ਦੀਆਂ ਛੁੱਟੀਆਂ ਤੋਂ ਮੁੜਨ ਦੀ ਸਲਾਹ ਦਿੱਤੀ ਹੈ। ਇਸ ਦਿਨ ਡੋਨਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਹ ਸਲਾਹ ਅਮਰੀਕਾ ’ਚ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਵੱਡੇ ਪੱਧਰ ’ਤੇ ਕੱਢਣ ਬਾਰੇ ਹੋ ਰਹੀ ਚਰਚਾ ਦੇ ਮੱਦੇਨਜ਼ਰ ਜਾਰੀ ਕੀਤੀ ਗਈ ਹੈ। ਅਨੁਮਾਨ ਮੁਤਾਬਕ ਦੇਸ਼ ’ਚ 1.1 ਕਰੋੜ ਤੋਂ ਵੱਧ ਗ਼ੈਰਕਾਨੂੰਨੀ ਪਰਵਾਸੀ ਹਨ।
ਕੌਮਾਂਤਰੀ ਸਿੱਖਿਆ ਸਬੰਧਾਂ ਬਾਰੇ ਹਾਲ ਹੀ ਵਿੱਚ ਜਾਰੀ ‘ਓਪਨ ਡੋਰਸ 2024’ ਰਿਪੋਰਟ ’ਚ ਕਿਹਾ ਗਿਆ ਹੈ ਕਿ ਅਮਰੀਕਾ ’ਚ 11 ਲੱਖ ਵਿਦੇਸ਼ੀ ਵਿਦਿਆਰਥੀ ਹਨ, ਜਿਨ੍ਹਾਂ ’ਚ ਸਭ ਤੋਂ ਵੱਧ ਗਿਣਤੀ (3,30,000) ਭਾਰਤੀ ਵਿਦਿਆਰਥੀਆਂ ਦੀ ਹੈ। ਹਾਇਰ ਐਡ ਇੰਮੀਗਰੇਸ਼ਨ ਪੋਰਟਲ ਦਾ ਅਨੁਮਾਨ ਹੈ ਕਿ ਚਾਰ ਲੱਖ ਤੋਂ ਵੱਧ ਗ਼ੈਰ ਦਸਤਾਵੇਜ਼ੀ ਵਿਦਿਆਰਥੀ ਅਮਰੀਕਾ ’ਚ ਸਿੱਖਿਆ ਹਾਸਲ ਕਰ ਰਹੇ ਹਨ। ਵੈਧ ਐੱਫ-ਵੀਜ਼ਾ ਧਾਰਕ ਵਿਦਿਆਰਥੀਆਂ ’ਤੇ ਟਰੰਪ ਪ੍ਰਸ਼ਾਸਨ ਵੱਲੋਂ ਲਗਾਈ ਜਾਣ ਵਾਲੀ ਕਿਸੇ ਵੀ ਵੀਜ਼ਾ ਪਾਬੰਦੀ ਦਾ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ। ਐੱਮਆਈਟੀ ਨੇ ਵਿਦਿਆਰਥੀਆਂ ਨੂੰ ਅਫਵਾਹਾਂ ’ਤੇ ਧਿਆਨ ਨਾ ਦੇਣ ਲਈ ਕਿਹਾ ਹੈ। ਐੱਮਆਈਟੀ ਇੰਟਰਨੈਸ਼ਨਲ ਸਟੂਡੈਂਟਸ ਆਫਿਸ ਦੇ ਐਸੋਸੀਏਟ ਡੀਨ ਤੇ ਡਾਇਰੈਕਟਰ ਡੇਵਿਡ ਸੀ ਐਲਵੈੱਲ ਨੇ ਕਿਹਾ ਕਿ ਹਾਲੇ ਕੁੱਝ ਕਹਿਣਾ ਜਲਦਬਾਜ਼ੀ ਹੋਵੇਗੀ। -ਪੀਟੀਆਈ

Advertisement

ਅਮਰੀਕਾ ’ਚ ਤਿਲੰਗਾਨਾ ਦੇ ਨੌਜਵਾਨ ਦੀ ਹੱਤਿਆ

ਹੈਦਰਾਬਾਦ:

ਅਮਰੀਕਾ ਦੇ ਗੈਸ ਸਟੇਸ਼ਨ ’ਤੇ ਅਣਪਛਾਤਿਆਂ ਨੇ ਤਿਲੰਗਾਨਾ ਦੇ ਖਮੱਮ ਜ਼ਿਲ੍ਹੇ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਸਾਈ ਤੇਜਾ ਨੁਕਾਰਪੂ (22) ਵਜੋਂ ਹੋਈ ਹੈ। ਬੀਆਰਐੱਸ ਐੱਮਐੱਲਸੀ ਮਧੂਸੂਦਨ ਥਾਠਾ ਨੇ ਅਮਰੀਕਾ ਤੋਂ ਪ੍ਰਾਪਤ ਜਾਣਕਾਰੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਭਾਰਤੀ ਸਮੇਂ ਅਨੁਸਾਰ ਅੱਜ ਸਵੇਰੇ ਸ਼ਿਕਾਗੋ ਨੇੜੇ ਗੈਸ ਸਟੇਸ਼ਨ ’ਤੇ ਹਮਲਾਵਰਾਂ ਨੇ ਸਾਈ ਤੇਜਾ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਉਹ ਡਿਊਟੀ ’ਤੇ ਨਹੀਂ ਸੀ। ਉਹ ਆਪਣੇ ਦੋਸਤ ਦੇ ਕਹਿਣ ’ਤੇ ਉਥੇ ਰੁਕਿਆ ਸੀ। ਉਸ ਦਾ ਦੋਸਤ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਸੀ। -ਪੀਟੀਆਈ

Advertisement

Advertisement