For the best experience, open
https://m.punjabitribuneonline.com
on your mobile browser.
Advertisement

ਅਮਰੀਕਾ: ਵਾਰੰਟ ਲੈ ਕੇ ਪੁੱਜੇ ਪੁਲੀਸ ਅਧਿਕਾਰੀਆਂ ’ਤੇ ਗੋਲੀਬਾਰੀ, ਚਾਰ ਹਲਾਕ

08:05 AM May 01, 2024 IST
ਅਮਰੀਕਾ  ਵਾਰੰਟ ਲੈ ਕੇ ਪੁੱਜੇ ਪੁਲੀਸ ਅਧਿਕਾਰੀਆਂ ’ਤੇ ਗੋਲੀਬਾਰੀ  ਚਾਰ ਹਲਾਕ
Advertisement

ਚਾਰਲਟ, 30 ਅਪਰੈਲ
ਉੱਤਰੀ ਕੈਰੋਲੀਨਾ ’ਚ ਇੱਕ ਲੋੜੀਂਦੇ ਅਪਰਾਧੀ ਲਈ ਵਾਰੰਟ ਤਾਮੀਲ ਕਰਾਉਣ ਪੁੱਜੇ ਪੁਲੀਸ ਅਧਿਕਾਰੀਆਂ ’ਤੇ ਗੋਲੀਬਾਰੀ ਕੀਤੀ ਗਈ ਜਿਸ ਵਿੱਚ ਚਾਰ ਅਧਿਕਾਰੀਆਂ ਦੀ ਮੌਤ ਹੋ ਗਏ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਸਾਰੇ ਚਾਰਲਟ-ਮੈੱਕਲੇਨਬਰਗ ਪੁਲੀਸ ਦੇ ਮੁਖੀ ਜੌਨੀ ਜੈਨਿੰਗਜ਼ ਨੇ ਦੱਸਿਆ ਕਿ ਪੁਲੀਸ ਅਧਿਕਾਰੀ ਅਮਰੀਕਾ ਦੀ ਮਾਰਸ਼ਲ ਟਾਸਕ ਫੋਰਸ ਲੈ ਕੇ ਮਸ਼ਕੂਕ ਦੇ ਘਰ ਪੁੱਜੇ ਤਾਂ ਉਨ੍ਹਾਂ ’ਤੇ ਗੋਲੀਬਾਰੀ ਕੀਤੀ ਗਈ ਜਿਸ ਵਿੱਚ ਚਾਰ ਪੁਲੀਸ ਅਧਿਕਾਰੀ ਜ਼ਖ਼ਮੀ ਹੋ ਗਏ। ਹੋਰ ਪੁਲੀਸ ਅਧਿਕਾਰੀ ਉਨ੍ਹਾਂ ਨੂੰ ਬਚਾਉਣ ਲਈ ਪੁੱਜੇ ਤਾਂ ਦੂਜੇ ਹਮਲਾਵਰ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਚਾਰ ਪੁਲੀਸ ਅਧਿਕਾਰੀਆਂ ਦੀ ਮੌਤ ਹੋ ਗਈ। ਪੁਲੀਸ ਨੇ ਇੱਕ ਹਮਲਾਵਰ ਨੂੰ ਵੀ ਹਲਾਕ ਕਰ ਦਿੱਤਾ ਹੈ। ਜੈਨਿੰਗਜ਼ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ‘ਅੱਜ ਅਸੀਂ ਕੁਝ ਨਾਇਕ ਗੁਆ ਲਏ ਹਨ।’ ਉਨ੍ਹਾਂ ਕਿਹਾ ਕਿ ਇਨ੍ਹਾਂ ਅਫਸਰਾਂ ਨੇ ਨਾਗਰਿਕਾਂ ਦੀ ਜਾਨ ਦੀ ਰਾਖੀ ਖਾਤਰ ਆਪਣੀ ਜਾਨ ਦੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਘਰ ’ਚ ਇੱਕ ਮਹਿਲਾ ਤੇ ਇੱਕ 17 ਸਾਲਾ ਲੜਕਾ ਮਿਲਿਆ ਹੈ ਜਿਨ੍ਹਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਪੁਲੀਸ ਨੇ ਦੱਸਿਆ ਕਿ ਇਹ ਸਾਰੇ ਪੁਲੀਸ ਅਧਿਕਾਰੀ ਹਥਿਆਰ ਰੱਖਣ ਦੇ ਦੋਸ਼ ਹੇਠ ਲੋੜੀਂਦੇ ਇੱਕ ਅਪਰਾਧੀ ਲਈ ਵਾਰੰਟ ਤਾਮੀਲ ਕਰਵਾਉਣ ਲਈ ਗਏ ਸਨ। ਘਟਨਾ ਸਥਾਨ ਦੇ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਕਿ ਇਹ ਗੋਲੀਬਾਰੀ ਕੁਝ ਕਾਫੀ ਦੇਰ ਤੱਕ ਹੁੰਦੀ ਰਹੀ। -ਏਪੀ

Advertisement

Advertisement
Author Image

Advertisement
Advertisement
×