ਇਸਲਾਮਿਕ ਸਟੇਟ ਦੇ ਦੋ ਦਹਿਸ਼ਤਗਰਦਾਂ ਨੂੰ ਮੌਤ ਦੀ ਸਜ਼ਾ ਨਹੀਂ ਦੇਵੇਗਾ ਅਮਰੀਕਾ
07:25 AM Aug 21, 2020 IST
ਵਾਸ਼ਿੰਗਟਨ, 20 ਅਗਸਤ
Advertisement
ਨਿਆਂ ਵਿਭਾਗ ਨੇ ਬ੍ਰਿਟਿਸ਼ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਇਸਲਾਮਿਕ ਸਟੇਟ ਦੇ ਦੋ ਦਹਿਸ਼ਤਗਰਦਾਂ ਨੂੰ ਮੌਤ ਦੀ ਸਜ਼ਾ ਨਹੀਂ ਦੇਵੇਗਾ। ਇਨ੍ਹਾਂ ਦਹਿਸ਼ਤਗਰਦਾਂ ਖਿਲਾਫ਼ ਪੱਛਮੀ ਮੁਲਕਾਂ ਦੇ ਵਿਅਕਤੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦੇ ਸਿਰ ਕਲਮ ਕਰਨ ਦੇ ਦੋਸ਼ ਹਨ। ਅਮਰੀਕਾ ਦੇ ਇਸ ਫ਼ੈਸਲੇ ਨਾਲ ਬ੍ਰਿਟੇਨ ਵੱਲੋਂ ਅਮਰੀਕੀ ਅਧਿਕਾਰੀਆਂ ਨਾਲ ਸਬੂਤ ਸਾਂਝੇ ਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਅਟਾਰਨੀ ਜਨਰਲ ਵਿਲੀਅਮ ਬੱਰ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਪੱਤਰ ਲਿਖ ਕੇ ਕਿਹਾ ਕਿ ਅਲ ਸ਼ਫ਼ੀ ਅਲ ਸ਼ੇਖ ਅਤੇ ਅਲੈਕਜ਼ੈਂਡਾ ਕੋਟੇ ਖਿਲਾਫ਼ ਮੁਕੱਦਮੇ ’ਚ ਬ੍ਰਿਟੇਨ, ਅਮਰੀਕਾ ਨੂੰ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਨੂੰ ਪੂਰਾ ਸਹਿਯੋਗ ਨਹੀਂ ਮਿਲਿਆ ਤਾਂ ਦੋਹਾਂ ਖਿਲਾਫ਼ ਇਰਾਕੀ ਅਪਰਾਧਿਕ ਨਿਆਂ ਪ੍ਰਣਾਲੀ ਮੁਤਾਬਕ ਮੁਕੱਦਮਾ ਚਲਾਇਆ ਜਾਵੇਗਾ।
-ਏਪੀ
Advertisement
Advertisement