ਮਾਸਕੋ ਸਮਾਗਮ ’ਚ ਸਮੂਹਿਕ ਹੱਤਿਆਵਾਂ ਲਈ ਅਮਰੀਕਾ, ਬਰਤਾਨੀਆ ਤੇ ਯੂਕਰੇਨ ਜ਼ਿੰਮੇਦਾਰ: ਐੱਫਐੱਸਬੀ
06:01 PM Mar 26, 2024 IST
Advertisement
ਮਾਸਕੋ, 26 ਮਾਰਚ
ਰੂਸ ਦੀ ਸੰਘੀ ਸੁਰੱਖਿਆ ਸੇਵਾ (ਐੱਫਐੱਸਬੀ) ਦੇ ਡਾਇਰੈਕਟਰ ਅਲੈਗਜ਼ੈਂਦਰ ਬੋਰਤਨੀਕੋਵ ਨੇ ਅੱਜ ਕਿਹਾ ਕਿ ਮਾਸਕੋ ਦੇ ਸਮਾਰੋਹ ਹਾਲ ਵਿੱਚ ਸ਼ੁੱਕਰਵਾਰ ਨੂੰ ਘੱਟੋ-ਘੱਟ 139 ਲੋਕਾਂ ਦੀ ਹੱਤਿਆਵਾਂ ਪਿੱਛੇ ਅਮਰੀਕਾ, ਬਰਤਾਨੀਆ ਅਤੇ ਯੂਕਰੇਨ ਦਾ ਹੱਥ ਹੈ। ਨਿਊਜ਼ ਏਜੰਸੀ ਤਾਸ ਨੇ ਇਹ ਰਿਪੋਰਟ ਦਿੱਤੀ ਹੈ। ਯੂਕਰੇਨ ਨੇ ਹਮਲੇ ਵਿੱਚ ਸ਼ਾਮਲ ਹੋਣ ਦੇ ਰੂਸੀ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਇਸਲਾਮਿਕ ਸਟੇਟ ਅਤਿਵਾਦੀ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੱਛਮੀ ਦੇਸ਼ਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਖੁਫੀਆ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਆਈਐੱਸਆਈਐੱਸ-ਕੇ ਤੇ ਇਸਲਾਮਿਕ ਸਟੇਟ ਦੀ ਅਫਗਾਨ ਸ਼ਾਖਾ ਜ਼ਿੰਮੇਵਾਰ ਸੀ।
Advertisement
Advertisement
Advertisement