For the best experience, open
https://m.punjabitribuneonline.com
on your mobile browser.
Advertisement

ਅਮਰੀਕਾ: ਟਰੰਪ ਵੱਲੋਂ ਪਰਵਾਸੀ ਹਿਰਾਸਤ ਕਾਨੂੰਨ ’ਤੇ ਦਸਤਖ਼ਤ

06:08 AM Jan 31, 2025 IST
ਅਮਰੀਕਾ  ਟਰੰਪ ਵੱਲੋਂ ਪਰਵਾਸੀ ਹਿਰਾਸਤ ਕਾਨੂੰਨ ’ਤੇ ਦਸਤਖ਼ਤ
Advertisement

ਵਾਸ਼ਿੰਗਟਨ, 30 ਜਨਵਰੀ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗ਼ੈਰਕਾਨੂੰਨੀ ਪਰਵਾਸੀਆਂ ਦੀ ਸੁਣਵਾਈ ਤੋਂ ਪਹਿਲਾਂ ਹਿਰਾਸਤ ਦੀ ਆਗਿਆ ਦੇਣ ਵਾਲੇ ਕਾਨੂੰਨ (ਲੇਕਨ ਰਾਇਲੀ ਐਕਟ) ’ਤੇ ਦਸਤਖ਼ਤ ਕਰ ਦਿੱਤੇ ਹਨ। ਇਹ ਕਾਨੂੰਨ ਚੋਰੀ ਜਾਂ ਹੋਰ ਅਪਰਾਧਾਂ ’ਚ ਸ਼ਾਮਲ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਸੁਣਵਾਈ ਤੋਂ ਪਹਿਲਾਂ ਹਿਰਾਸਤ ’ਚ ਰੱਖਣ ਦੀ ਆਗਿਆ ਦਿੰਦਾ ਹੈ। ਟਰੰਪ ਨੇ 20 ਜਨਵਰੀ ਨੂੰ ਕਾਰਜਭਾਰ ਸੰਭਾਲਣ ਮਗਰੋਂ ਪਹਿਲਾਂ ਬਿੱਲ ਵਜੋਂ ਇਸ ’ਤੇ ਦਸਤਖ਼ਤ ਕੀਤੇ ਸਨ। ਟਰੰਪ ਨੇ ਬੁੱਧਵਾਰ ਨੂੰ ਲੇਕਨ ਰਾਇਲੀ ਇੰਮੀਗ੍ਰੇਸ਼ਨ ਐਕਟ ’ਤੇ ਦਸਤਖ਼ਤ ਕਰਦਿਆਂ ਕਿਹਾ, ‘‘ਇਸ ਕਾਨੂੰਨ ਜਿਸ ’ਤੇ ਮੈਂ ਦਸਤਖ਼ਤ ਕਰ ਰਿਹਾ ਹਾਂ, ਤਹਿਤ ਗ੍ਰਹਿ ਸੁਰੱਖਿਆ ਵਿਭਾਗ ਨੂੰ ਉਨ੍ਹਾਂ ਸਾਰੇ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਹਿਰਾਸਤ ’ਚ ਲੈਣ ਦਾ ਅਧਿਕਾਰ ਹੋਵੇਗਾ ਜਿਹੜੇ ਚੋਰੀ, ਸੰਨ੍ਹ ਲਾਉਣ, ਡਕੈਤੀ, ਪੁਲੀਸ ਅਧਿਕਾਰੀ ’ਤੇ ਹਮਲਾ, ਹੱਤਿਆ ਜਾਂ ਗੰਭੀਰ ਸੱਟ ਨਾਲ ਸਬੰਧਤ ਅਪਰਾਧਾਂ ਲਈ ਗ੍ਰਿਫ਼ਤਾਰ ਕੀਤੇ ਗਏ ਹਨ।’’ ਇਹ ਕਾਨੂੰਨ ਜੌਰਜੀਆ ਦੀ 22 ਵਰ੍ਹਿਆਂ ਦੀ ਨਰਸਿੰਗ ਦੀ ਵਿਦਿਆਰਥਣ ਲੇਕਨ ਰਾਇਲੀ ਦੇ ਨਾਮ ’ਤੇ ਰੱਖਿਆ ਗਿਆ ਹੈ, ਜਿਸ ਦੀ ਇੱਕ ਗ਼ੈਰਕਾਨੂੰਨੀ ਪਰਵਾਸੀ ਨੇ ਹੱਤਿਆ ਕਰ ਦਿੱਤੀ ਸੀ। -ਪੀਟੀਆਈ

Advertisement

ਅਮਰੀਕਾ ’ਚ 2023 ’ਚ ਮਿਆਦ ਤੋਂ ਵੱਧ ਸਮਾਂ ਠਹਿਰੇ 7000 ਤੋਂ ਵੱਧ ਭਾਰਤੀ

ਵਾਸਿ਼ੰਗਟਨ: ਅਮਰੀਕੀ ਕਾਨੂੰਨਸਾਜ਼ਾਂ ਨੂੰ ਮਾਹਿਰ ਨੇ ਦੱਸਿਆ ਕਿ 2023 ’ਚ ਭਾਰਤ ਦੇ 7000 ਤੋਂ ਵੱਧ ਵਿਦਿਆਰਥੀ ਅਤੇ ਸੈਲਾਨੀ ਅਮਰੀਕਾ ’ਚ ਤੈਅ ਮਿਆਦ ਤੋਂ ਵੱਧ ਸਮੇਂ ਤੱਕ ਠਹਿਰੇ ਸਨ। ਉਨ੍ਹਾਂ ਨੇ ਇੰਮੀਗ੍ਰੇਸ਼ਨ ਨੀਤੀਆਂ ’ਚ ਕਈ ਸੁਧਾਰਾਂ ਦਾ ਸੁਝਾਅ ਵੀ ਦਿੱਤਾ, ਜਿਨ੍ਹਾਂ ਵਿੱਚ ਐੱਚ-1ਬੀ ਵੀਜ਼ੇ ਨਾਲ ਸਬੰਧਤ ਸੁਧਾਰ ਵੀ ਸ਼ਾਮਲ ਹਨ। ਸੈਂਟਰ ਫਾਰ ਇੰਮੀਗ੍ਰੇਸ਼ਨ ਸਟੱਡੀਜ਼ ਦੀ ਜੈਸਿਕਾ ਐੱਮ. ਵਾਨ ਨੇ ‘ਅਮਰੀਕਾ ’ਚ ਇੰਮੀਗ੍ਰੇਸ਼ਨ ਐਨਫੋਰਸਮੈਂਟ ਬਹਾਲੀ’ ਬਾਰੇ ਸੁਣਵਾਈ ਦੌਰਾਨ ਅਮਰੀਕੀ ਸੰਸਦ ਮੈਂਬਰਾਂ ਦੇ ਹੇਠਲੇ ਸਦਨ ਪ੍ਰਤੀਨਿਧ ਸਭਾ ਦੀ ਨਿਆਂਪਾਲਿਕਾ ਸਬੰਧੀ ਕਮੇਟੀ ਨੂੰ ਦੱਸਿਆ ਕਿ ਘੱਟੋ-ਘੱਟ 32 ਦੇਸ਼ਾਂ ’ਚ ਵਿਦਿਆਰਥੀ/ਐਕਸਚੇਂਜ ਵਿਜ਼ਟਰ ਦੀ ਓਵਰਸਟੇਅ (ਸਮੇਂ ਤੋਂ ਵੱਧ ਠਹਿਰਨ ਦੀ) ਦਰ 20 ਫ਼ੀਸਦ ਤੋਂ ਵੱਧ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement