US-TRUMP-PROTEST- ਅਮਰੀਕਾ: ਟਰੰਪ ਖ਼ਿਲਾਫ਼ ਦੇਸ਼ ਭਰ ਵਿੱਚ ਮੁਜ਼ਾਹਰੇ
06:17 PM Apr 20, 2025 IST
ਵਾਸ਼ਿੰਗਟਨ, 20 ਅਪਰੈਲ
Advertisement
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨੀਤੀਆਂ ਖ਼ਿਲਾਫ਼ ਸਾਰੇ 50 ਸੂਬਿਆਂ ਵਿੱਚ ਪ੍ਰਦਰਸ਼ਨ ਕੀਤੇ ਗਏ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਨੇ ਵਾਈਟ ਹਾਊਸ ਦਾ ਘਿਰਾਓ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਟੈਰਿਫ ਵਾਰ ਤੇ ਸਰਕਾਰੀ ਨੌਕਰੀਆਂ ਵਿਚ ਕਟੌਤੀ ਤੇ ਨੌਕਰੀਆਂ ਤੋਂ ਕੱਢਣ ’ਤੇ ਰੋਸ ਜਤਾਇਆ। ਇਸ ਮੌਕੇ ਕੁਝ ਪ੍ਰਦਰਸ਼ਨਕਾਰੀਆਂ ਨੇ ਦੇਸ਼ ਵਿੱਚ ਸੰਕਟ ਦਾ ਸੰਕੇਤ ਦੇਣ ਲਈ ਝੰਡਿਆਂ ਨੂੰ ਉਲਟਾ ਕਰ ਦਿੱਤਾ। ਕਈ ਸ਼ਹਿਰਾਂ ਵਿੱਚ ਲੋਕਾਂ ਨੇ ਟਰੰਪ ਖ਼ਿਲਾਫ਼ ਰੋਸ ਮਾਰਚ ਕੀਤਾ। ਇਸ ਤੋਂ ਇਲਾਵਾ ਲੋਕਾਂ ਨੇ ਟੈਸਲਾ ਦਾ ਘਿਰਾਓ ਵੀ ਕੀਤਾ ਗਿਆ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਭਰ ਵਿਚ ਪੰਜ ਅਪਰੈਲ ਨੂੰ ਵੀ ਟਰੰਪ ਖ਼ਿਲਾਫ਼ ਮੁਜ਼ਾਹਰੇ ਹੋਏ ਸਨ।
Advertisement
Advertisement