For the best experience, open
https://m.punjabitribuneonline.com
on your mobile browser.
Advertisement

US tariffs on Canada and Mexico take effect ਮੈਕਸਿਕੋ ਤੇ ਕੈਨੇਡਾ ਤੋਂ ਦਰਾਮਦ ਵਸਤਾਂ ’ਤੇ ਅੱਜ ਤੋਂ 25 ਫੀਸਦ ਟੈਕਸ ਲੱਗੇਗਾ: ਟਰੰਪ

10:32 PM Mar 04, 2025 IST
us tariffs on canada and mexico take effect ਮੈਕਸਿਕੋ ਤੇ ਕੈਨੇਡਾ ਤੋਂ ਦਰਾਮਦ ਵਸਤਾਂ ’ਤੇ ਅੱਜ ਤੋਂ 25 ਫੀਸਦ ਟੈਕਸ ਲੱਗੇਗਾ  ਟਰੰਪ
Advertisement
ਵਾਸ਼ਿੰਗਟਨ, 4 ਮਾਰਚUS tariffs on Canada and Mexico take effect,ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਮੈਕਸਿਕੋ ਤੇ ਕੈਨੇਡਾ ਤੋਂ ਦਰਾਮਦ ਵਸਤਾਂ ’ਤੇ 25 ਫੀਸਦ ਟੈਕਸ ਅੱਜ ਮੰਗਲਵਾਰ ਤੋਂ ਲਾਗੂ ਹੋ ਜਾਵੇਗਾ। ਟਰੰਪ ਦੀ ਇਸ ਪੇਸ਼ਕਦਮੀ ਨਾਲ ਉੱਤਰੀ ਅਮਰੀਕਾ ਵਿਚ ਵਪਾਰਕ ਜੰਗ ਦਾ ਖ਼ਦਸ਼ਾ ਬਣ ਗਿਆ ਹੈ ਜਿਸ ਨਾਲ ਮਹਿੰਗਾਈ ਵਧਣ ਤੇ ਵਿਕਾਸ ਵਿਚ ਅੜਿੱਕੇ ਪੈਦਾ ਹੋਣ ਦੇ ਸੰਕੇਤ ਪਹਿਲਾਂ ਹੀ ਮਿਲ ਚੁੱਕੇ ਹਨ।
Advertisement

ਉਧਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਪਰਸਪਰ ਟੈਕਸ ਵਜੋਂ ਅਗਲੇ 21 ਦਿਨਾਂ ਵਿਚ 100 ਅਰਬ ਡਾਲਰ ਦੀਆਂ ਅਮਰੀਕੀ ਵਸਤਾਂ ’ਤੇ ਟੈਕਸ ਲਗਾਏਗਾ। ਉਧਰ ਮੈਕਸਿਕੋ ਨੇ ਜਵਾਬੀ ਕਾਰਵਾਈ ਵਜੋਂ ਫੌਰੀ ਕੋਈ ਐਲਾਨ ਨਹੀਂ ਕੀਤਾ ਹੈ।

Advertisement
Advertisement

ਟਰੰਪ ਨੇ ਪੱਤਰਕਾਰਾਂ ਨੂੰ ਕਿਹਾ, ‘‘ਮੰਗਲਵਾਰ ਤੋਂ ਕੈਨੇਡਾ ਤੇ ਮੈਕਸਿਕੋ ’ਤੇ 25-25 ਫੀਸਦ ਦਰਾਮਦ ਟੈਕਸ ਲਗਾਉਣ ਦੀ ਸ਼ੁਰੂਆ ਹੋ ਜਾਵੇਗੀ।’’ ਰਾਸ਼ਟਰਪਤੀ ਨੇ ਕਿਹਾ ਕਿ ਇਸ ਟੈਕਸ ਦਾ ਇਕੋ ਇਕ ਮਕਸਦ ਦੋਵਾਂ ਅਮਰੀਕੀ ਗੁਆਂਢੀਆਂ ਨੂੰ ਨਸ਼ੀਲੇ ਪਦਾਰਥ ਫੈਂਟੇਨਾਈਲ ਦੀ ਤਸਕਰੀ ਖਿਲਾਫ਼ ਲੜਾਈ ਤੇਜ਼ ਕਰਨ ਤੇ ਗੈਰਕਾਨੂੰਨੀ ਪਰਵਾਸ ਨੂੰ ਰੋਕਣ ਲਈ ਮਜਬੂਰ ਕਰਨਾ ਹੈ।

ਉਂਝ ਟਰੰਪ ਨੇ ਇਸ਼ਾਰਾ ਕੀਤਾ ਕਿ ਉਹ ਅਮਰੀਕਾ ਦੇ ਵਪਾਰ ਅਸੰਤੁਲਨ ਨੂੰ ਵੀ ਖ਼ਤਮ ਕਰਨਾ ਚਾਹੁੰਦੇ ਹਨ ਤੇ ਵੱਧ ਤੋਂ ਵੱਧ ਕਾਰਖਾਨਿਆਂ ਨੂੰ ਅਮਰੀਕਾ ਵਿਚ ਤਬਦੀਲ ਕਰਨਾ ਚਾਹੁੰਦੇ ਹਨ। -ਪੀਟੀਆਈ

Advertisement
Tags :
Author Image

Advertisement