For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਦੀ ਰਾਸ਼ਟਰਪਤੀ ਚੋਣ: ਹੁਣ ਮੁਕਾਬਲਾ ਬਾਇਡਨ ਤੇ ਟਰੰਪ ਵਿਚਾਲੇ

11:54 AM Mar 13, 2024 IST
ਅਮਰੀਕਾ ਦੀ ਰਾਸ਼ਟਰਪਤੀ ਚੋਣ  ਹੁਣ ਮੁਕਾਬਲਾ ਬਾਇਡਨ ਤੇ ਟਰੰਪ ਵਿਚਾਲੇ
Advertisement

ਵਾਸ਼ਿੰਗਟਨ, 13 ਮਾਰਚ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵਾਸ਼ਿੰਗਟਨ ਵਿਚ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਲਈ ਹੈ, ਜਦਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤ ਕੇ ਆਪਣੀਆਂ ਪਾਰਟੀਆਂ ਤੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਵੱਲ ਕਦਮ ਵਧਾਏ ਹਨ। ਇਨ੍ਹਾਂ ਚੋਣਾਂ ਵਿੱਚ ਬਾਇਡਨ ਅਤੇ ਟਰੰਪ ਦੇ ਸਾਹਮਣੇ ਕੋਈ ਸਖ਼ਤ ਚੁਣੌਤੀ ਨਹੀਂ ਸੀ। ਦੋਵਾਂ ਕੋਲ ਰਾਸ਼ਟਰਪਤੀ ਉਮੀਦਵਾਰੀ ਲਈ ਆਪੋ ਆਪਣੀਆਂ ਪਾਰਟੀਆਂ ਵੱਲੋਂ ਦਾਅਵੇਦਾਰੀਆਂ ਪੇਸ਼ ਕਰਨ ਲਈ ਲੋੜੀਂਦੇ ਡੈਲੀਗੇਟ ਹਨ। ਹੁਣ ਕੋਈ ਸ਼ੱਕ ਨਹੀਂ ਕਿ ਰਾਸ਼ਟਰਪਤੀ ਦੀ ਚੋਣ ਬਾਇਡਨ ਤੇ ਟਰੰਪ ਵਿਚਾਲੇ ਹੋਵੇਗੀ। ਹੈਰਾਨੀ ਦੀ ਗੱਲ ਹੈ ਕਿ ਦੋਵੇਂ ਨੇਤਾ ਦੇਸ਼ ਵਿੱਚ ਕੋਈ ਜ਼ਿਆਦਾ ਮਕਬੂਲ ਨਹੀਂ ਹਨ।

Advertisement

Advertisement
Author Image

Advertisement
Advertisement
×