ਅਮਰੀਕਾ: ਛੇ ਜਣਿਆਂ ਨੂੰ ਲਿਜਾ ਰਿਹਾ ਜਹਾਜ਼ ਹਾਦਸਾਗ੍ਰਸਤ
05:16 PM Apr 13, 2025 IST
Advertisement
ਕੋਪੇਕ, 13 ਅਪਰੈਲ
Advertisement
ਇੱਥੇ ਅਪਸਟੇਟ ਨਿਊਯਾਰਕ ਇਲਾਕੇ ਵਿੱਚ ਦੋ ਇੰਜਣਾਂ ਵਾਲਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ’ਚ ਛੇ ਯਾਤਰੀ ਸਵਾਰ ਸਨ। ਕੋਲੰਬੀਆ ਕਾਊਂਟੀ ਸ਼ੈਰਿਫ ਦੇ ਦਫ਼ਤਰ ਨੂੰ ਦੁਪਹਿਰ ਸਮੇਂ 911 ਨੰਬਰ ’ਤੇ ਫੋਨ ਰਾਹੀਂ ਇਸ ਹਾਦਸੇ ਬਾਰੇ ਸੂਚਨਾ ਮਿਲੀ। ਅੰਡਰਸ਼ੈਰਿਫ ਜੈਕਲਿਨ ਸਾਲਵਾਤੋਰ ਨੇ ਦੱਸਿਆ ਕਿ ਇਹ ਹਾਦਸਾ ਭਿਆਨਕ ਸੀ ਤੇ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੇ ਜਣਿਆਂ ਦੀ ਮੌਤ ਹੋਈ ਹੈ। ਫੈੱਡਰਲ ਏਵੀਏਸ਼ਨ ਪ੍ਰਸ਼ਾਸਨ ਨੇ ਦੱਸਿਆ ਕਿ ਮਿਤਸੂਬਿਸ਼ੀ ਦਾ ਐੱਮਯੂ-2ਬੀ ਜਹਾਜ਼ ਛੇ ਜਣਿਆਂ ਨੂੰ ਲੈ ਕੇ ਕੋਲੰਬੀਆ ਕਾਊਂਟੀ ਏਅਰਪੋਰਟ ਵੱਲ ਰਵਾਨਾ ਹੋਇਆ ਸੀ, ਪਰ 30 ਮੀਲ ਤੱਕ ਦਾ ਸਫ਼ਰ ਤੈਅ ਕਰਨ ਮਗਰੋਂ ਕੋਪੇਕ ਨੇੜੇ ਹਾਦਸਾਗ੍ਰਸਤ ਹੋ ਗਿਆ। ਸ੍ਰੀ ਸਾਲਵਾਤੋਰ ਨੇ ਕਿਹਾ ਕਿ ਇਹ ਜਹਾਜ਼ ਖੇਤ ’ਚ ਡਿੱਗਿਆ ਜਿਸ ’ਚ ਚਿੱਕੜ ਸੀ।’
Advertisement
Advertisement
Advertisement