ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਐੱਸ ਓਪਨ: ਬੋਪੰਨਾ-ਸੁਤਜਿਆਦੀ ਦੀ ਜੋੜੀ ਖਿਤਾਬ ਤੋਂ ਦੋ ਕਦਮ ਦੂਰ

07:52 AM Sep 04, 2024 IST

ਨਿਊਯਾਰਕ, 3 ਸਤੰਬਰ
ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਅਤੇ ਉਸ ਦੀ ਇੰਡੋਨੇਸ਼ਿਆਈ ਜੋੜੀਦਾਰ ਅਲਦਿਲਾ ਸੁਤਜਿਆਦੀ ਨੇ ਇੱਥੇ ਸਖ਼ਤ ਮੁਕਾਬਲੇ ਵਿੱਚ ਆਸਟਰੇਲੀਆ ਦੇ ਮੈਥਿਊ ਏਬਡੇਨ ਅਤੇ ਚੈੱਕ ਗਣਰਾਜ ਦੀ ਬਾਰਬੋਰਾ ਕ੍ਰੇਜੀਕੋਵਾ ਨੂੰ ਹਰਾ ਕੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਮਿਕਸਡ ਡਬਲਜ਼ ਸੈਮੀ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਬੋਪੰਨਾ ਅਤੇ ਸੁਤਜਿਆਦੀ ਦੀ ਅੱਠਵਾਂ ਦਰਜਾ ਪ੍ਰਾਪਤ ਜੋੜੀ ਨੇ ਬੀਤੀ ਰਾਤ ਇੱਕ ਘੰਟਾ 33 ਮਿੰਟ ਤੱਕ ਚੱਲੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਏਬਡੇਨ ਅਤੇ ਕ੍ਰੇਜੀਕੋਵਾ ਦੀ ਚੌਥਾ ਦਰਜਾ ਪ੍ਰਾਪਤ ਜੋੜੀ ਨੂੰ 7-6(4), 2-6, 10-7 ਨਾਲ ਹਰਾਇਆ। ਬੋਪੰਨਾ ਅਤੇ ਸੁਤਜਿਆਦੀ ਨੇ ਇਸ ਤੋਂ ਪਹਿਲਾਂ ਦੂਜੇ ਜੌਹਨ ਪੀਅਰਸ ਤੇ ਕੈਟਰੀਨਾ ਸਿਨੀਆਕੋਵਾ ਦੀ ਜੋੜੀ ਨੂੰ ਹਰਾਇਆ ਸੀ। ਸੈਮੀ ਫਾਈਨਲ ’ਚ ਬੋਪੰਨਾ ਅਤੇ ਸੁਤਜਿਆਦੀ ਦਾ ਸਾਹਮਣਾ ਡੋਨਾਲਡ ਯੰਗ ਤੇ ਟੇਲਰ ਟਾਊਨਸੇਂਡ ਦੀ ਅਮਰੀਕੀ ਜੋੜੀ ਨਾਲ ਹੋਵੇਗਾ। -ਪੀਟੀਆਈ

Advertisement

Advertisement