ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕੀ ਓਪਨ: ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਬਾਹਰ

07:40 AM Sep 01, 2024 IST
ਨੋਵਾਕ ਜੋਕੋਵਿਚ ਦਾ ਸ਼ਾਟ ਮੋੜਦਾ ਹੋਇਆ ਅਲੈਕਸੀ ਪੋਪਰਿਨ। -ਫੋਟੋ: ਪੀਟੀਆਈ

ਨਿਊਯਾਰਕ, 31 ਅਗਸਤ
ਕਾਰਲਸ ਅਲਕਰਾਜ਼ ਦੇ ਬਾਹਰ ਹੋਣ ਦੇ ਇੱਕ ਦਿਨ ਮਗਰੋਂ ਸਾਬਕਾ ਚੈਂਪੀਅਨ ਨੋਵਾਕ ਜੋਕੋਵਿਚ ਵੀ ਚਾਰ ਸੈੱਟ ਤੱਕ ਚੱਲੇ ਮੁਕਾਬਲੇ ’ਚ ਹਾਰਨ ਮਗਰੋਂ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਪਰ ਮਹਿਲਾ ਵਰਗ ਵਿੱਚ ਮੌਜੂਦਾ ਚੈਂਪੀਅਨ ਕੋਕੋ ਗਾਫ ਅਗਲੇ ਰਾਊਂਡ ਵਿੱਚ ਦਾਖ਼ਲ ਹੋਣ ’ਚ ਸਫ਼ਲ ਰਹੀ। ਆਪਣਾ 25ਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਦੀ ਕਵਾਇਦ ਵਿੱਚ ਲੱਗੇ ਜੋਕੋਵਿਚ ਨੂੰ ਆਸਟਰੇਲੀਆ ਦੇ 28ਵਾਂ ਦਰਜਾ ਪ੍ਰਾਪਤ ਅਲੈਕਸੀ ਪੋਪਰਿਨ ਨੇ 6-4, 6-4, 2-6, 6-4 ਨਾਲ ਹਰਾਇਆ। ਆਸਟਰੇਲੀਆ ਦੇ 25 ਸਾਲਾ ਪੋਪਰਿਨ ਦੀ ਜੋਕੋਵਿਚ ਖ਼ਿਲਾਫ਼ ਇਹ ਪਹਿਲੀ ਜਿੱਤ ਹੈ। ਹੁਣ ਉਸ ਦਾ ਸਾਹਮਣਾ ਅਮਰੀਕਾ ਦੇ 20ਵਾਂ ਦਰਜਾ ਪ੍ਰਾਪਤ ਫਰਾਂਸਿਸ ਟਿਆਫੋ ਨਾਲ ਹੋਵੇਗਾ। ਮਹਿਲਾ ਵਰਗ ਵਿੱਚ ਪਿਛਲੀ ਵਾਰ ਦੀ ਚੈਂਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਕੋਕੋ ਗਾਫ ਪਹਿਲਾਂ ਸੈੱਟ ਹਾਰਨ ਦੇ ਬਾਵਜੂਦ ਅੱਗੇ ਵਧਣ ਵਿੱਚ ਸਫ਼ਲ ਰਹੀ। ਅਮਰੀਕਾ ਦੀ ਇਸ ਖਿਡਾਰਨ ਨੇ 27ਵਾਂ ਦਰਜਾ ਪ੍ਰਾਪਤ ਅਲੀਨਾ ਸਵਿਤੋਲਿਨਾ ਨੂੰ 3-6, 6-3, 6-3 ਨਾਲ ਹਰਾਇਆ।
ਇਸੇ ਦੌਰਾਨ ਭਾਰਤ ਦੇ ਯੁਕੀ ਭਾਂਬਰੀ ਅਤੇ ਫਰਾਂਸ ਦੇ ਅਲਿਬਾਨੋ ਓਲਿਵੇਟੀ ਦੀ ਜੋੜੀ ਨੇ ਪਹਿਲਾ ਸੈੱਟ ਗੁਆਉਣ ਮਗਰੋਂ ਸ਼ਾਨਦਾਰ ਵਾਪਸੀ ਕਰਦਿਆਂ ਆਸਟਿਨ ਕ੍ਰਾਜਿਸਕ ਅਤੇ ਜੀਨ ਜੂਲੀਅਨ ਰੋਜ਼ਰ ਨੂੰ ਹਰਾ ਕੇ ਅਮਰੀਕੀ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਡਬਲ ਦੇ ਤੀਜੇ ਗੇੜ ਵਿੱਚ ਜਗ੍ਹਾ ਬਣਾਈ। ਭਾਂਬਰੀ ਅਤੇ ਓਲਿਵੇਟੀ ਦੀ ਜੋੜੀ ਨੇ ਅਮਰੀਕਾ ਦੇ ਕ੍ਰਾਜਿਸੇਕ ਅਤੇ ਨੀਦਰਲੈਂਡਜ਼ ਦੇ ਜੀਨ ਜੂਲੀਅਨ ਰੋਜ਼ਰ ਦੀ 15ਵਾਂ ਦਰਜਾ ਪ੍ਰਾਪਤ ਜੋੜੀ ਨੂੰ 4-6, 6-3, 7-5 ਨਾਲ ਹਰਾਇਆ। ਇਹ ਸਿਰਫ਼ ਦੂਜਾ ਮੌਕਾ ਹੈ, ਜਦੋਂ ਭਾਂਬਰੀ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਪੁੱਜਿਆ ਹੈ। ਇਸ ਤੋਂ ਪਹਿਲਾਂ ਉਹ 2014 ਵਿੱਚ ਆਸਟਰੇਲਿਆਈ ਓਪਨ ’ਚ ਵੀ ਇਸੇ ਗੇੜ ’ਚ ਪਹੁੰਚਿਆ ਸੀ। ਰੋਹਨ ਬੋਪੰਨਾ ਅਤੇ ਮੈਥਿਊ ਅਬਡੇਨ ਦੀ ਦੂਜਾ ਦਰਜਾ ਪ੍ਰਾਪਤ ਜੋੜੀ ਵੀ ਸਪੇਨ ਦੇ ਰਾਬਰਟ ਕਾਰਬਾਲੇਸ ਬੇਨਾ ਅਤੇ ਅਰਜਨਟੀਨਾ ਦੇ ਫੇਡੇਰਿਕੋ ਕੋਰੀਆ ’ਤੇ 6-2, 6-4 ਨਾਲ ਜਿੱਤ ਸਦਕਾ ਤੀਜੇ ਗੇੜ ’ਚ ਪਹੁੰਚ ਗਈ ਹੈ।
ਭਾਰਤ ਦਾ ਇੱਕ ਹੋਰ ਖਿਡਾਰੀ ਐੱਨ ਸ੍ਰੀਰਾਮ ਬਾਲਾਜੀ ਅਤੇ ਅਰਜਨਟੀਨਾ ਦਾ ਉਸ ਦਾ ਜੋੜੀਦਾਰ ਗੁਈਡੋ ਆਂਦਰੇਓਜ਼ੀ ਦੂਜੇ ਗੇੜ ਵਿੱਚ ਨਿਊਜ਼ੀਲੈਂਡ ਦੇ ਮਾਈਕਲ ਵੀਨਸ ਅਤੇ ਗ੍ਰੇਟ ਬ੍ਰਿਟੇਨ ਦੇ ਨੀਲ ਸਕੂਪਸਕੀ ਤੋਂ 6-7 (4), 4-6 ਨਾਲ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। -ਪੀਟੀਆਈ

Advertisement

Advertisement