ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਐੱਸ ਓਪਨ: ਜੋਕੋਵਿਚ ਅਤੇ ਸਵਿਆਤੇਕ ਅਗਲੇ ਗੇੜ ’ਚ

07:56 AM Sep 01, 2023 IST
featuredImage featuredImage
ਮੈਚ ਜਿੱਤਣ ਮਗਰੋਂ ਆਸਟਰੇਲਿਆਈ ਖਿਡਾਰਨ ਦਾਰੀਆ ਸਾਵੀਲੇਅ ਨਾਲ ਹੱਥ ਮਿਲਾਉਂਦੀ ਹੋਈ ਇਗਾ ਸਵਿਆਤੇਕ। -ਫੋਟੋ: ਰਾਇਟਰਜ਼

ਨਿਊਯਾਰਕ, 31 ਅਗਸਤ
ਨੋਵਾਕ ਜੋਕੋਵਿਚ ਅਤੇ ਇਗਾ ਸਵਿਆਤੇਕ ਸਿੱਧੇ ਸੈੱਟਾਂ ਵਿੱਚ ਜਿੱਤ ਦਰਜ ਕਰਕੇ ਅਮਰੀਕੀ ਓਪਨ ਦੇ ਤੀਜੇ ਗੇੜ ਵਿੱਚ ਦਾਖ਼ਲ ਹੋ ਗਏ ਹਨ। ਦੂਜਾ ਦਰਜਾ ਪ੍ਰਾਪਤ ਜੋਕੋਵਿਚ ਨੇ 76ਵੀਂ ਰੈਂਕਿੰਗ ਵਾਲੇ ਸਪੇਨ ਦੇ ਬੇਰਨਾਬੇ ਜ਼ਾਪਾਟਾ ਮਿਰਾਲੇਸ ਨੂੰ 6-4, 6-1, 6-1 ਨਾਲ ਹਰਾਇਆ। ਇਸੇ ਤਰ੍ਹਾਂ ਪਿਛਲੇ ਸਾਲ ਦੇ ਉਪ ਜੇਤੂ ਕੈਸਪਰ ਰੂਡ ਨੂੰ ਚੀਨ ਦੇ ਜ਼ੈਂਗ ਜ਼ੀਜ਼ੇਨ ਨੇ ਹਰਾਇਆ ਅਤੇ ਏਟੀਪੀ ਰੈਂਕਿੰਗ ਵਿੱਚ ਸਿਖਰਲੇ ਪੰਜ ’ਚ ਸ਼ਾਮਲ ਕਿਸੇ ਖਿਡਾਰੀ ਨੂੰ ਹਰਾਉਣ ਵਾਲਾ ਉਹ ਪਹਿਲਾ ਚੀਨੀ ਖਿਡਾਰੀ ਬਣ ਗਿਆ। ਜ਼ੈਂਗ ਨੇ ਪੰਜਵਾਂ ਦਰਜਾ ਪ੍ਰਾਪਤ ਕੈਸਪਰ ਰੂਡ ਨੂੰ 6-4, 5-7, 2-0, 6-2 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਆਸਟਰੇਲੀਆ ਦੇ ਰਿੰਕੀ ਹਿਜਿਕਾਟਾ ਨਾਲ ਹੋਵੇਗਾ। ਇਸੇ ਤਰ੍ਹਾਂ ਸਿਖਰਲਾ ਦਰਜਾ ਪ੍ਰਾਪਤ ਸਾਬਕਾ ਚੈਂਪੀਅਨ ਪੋਲੈਂਡ ਦੀ ਸਵਿਆਤੇਕ ਨੇ ਆਸਟਰੇਲੀਆ ਦੀ ਦਾਰੀਆ ਸਾਵੀਲੇਅ ਨੂੰ 6-3, 6-4 ਨਾਲ ਹਰਾਇਆ।
ਇਸ ਦੌਰਾਨ 2009 ਦੀ ਉਪ ਜੇਤੂ ਕੈਰੋਲੀਨਾ ਵੋਜਿਨਯਾਕੀ ਨੇ ਦੋ ਵਾਰ ਦੀ ਵਿੰਬਲਡਨ ਚੈਂਪੀਅਨ ਪੇਤਰਾ ਕਿਵਤੋਵਾ ਨੂੰ 7-5, 7-6 ਨਾਲ ਹਰਾਇਆ। ਹਾਲਾਂਕਿ ਸੱਤਵਾਂ ਦਰਜਾ ਪ੍ਰਾਪਤ ਸਟੇਫਾਨੋਸ ਸਿਟਸਿਪਾਸ ਸਵਿੱਟਜ਼ਰਲੈਂਡ ਦੇ ਕੁਆਲੀਫਾਇਰ ਡੋਮੀਨਿਕ ਸਿਟਕਰ ਹੱਥੋਂ 7-5, 6-7, 6-7, 7-6, 6-3 ਨਾਲ ਹਰਾ ਗਏ। ਇਸ ਤੋਂ ਪਹਿਲਾਂ ਅਮਰੀਕਾ ਦੀ ਛੇਵੀਂ ਦਰਜਾ ਪ੍ਰਾਪਤ ਕੋਕੋ ਗਾਫ਼ ਨੇ ਰੂਸ ਦੀ 16 ਸਾਲਾ ਮੀਰਾ ਆਂਦਰੀਵਾ ਨੂੰ 6-3, 6-2 ਨਾਲ ਹਰਾ ਕੇ ਤੀਜੇ ਗੇੜ ’ਚ ਜਗ੍ਹਾ ਬਣਾਈ। ਹੁਣ ਉਸ ਦਾ ਸਾਹਮਣਾ ਬੈਲਜ਼ੀਅਮ ਦੀ 32ਵਾਂ ਦਰਜਾ ਪ੍ਰਾਪਤ ਐਲਿਸੇ ਮਰਟੇਸ ਨਾਲ ਹੋਵੇਗਾ, ਜਿਸ ਨੇ ਅਮਰੀਕਾ ਦੀ ਡੇਨਿਯੇਲੇ ਕੋਲਿਨਸ ਨੂੰ 3-6, 7-6, 6-1 ਨਾਲ ਹਰਾਇਆ। -ਏਪੀ

Advertisement

ਬੋਪੰਨਾ-ਅਬਡੇਨ ਦੀ ਜੇਤੂ ਸ਼ੁਰੂਆਤ

ਨਿਊਯਾਰਕ: ਭਾਰਤ ਦੇ ਰੋਹਨ ਬੋਪੰਨਾ ਅਤੇ ਆਸਟਰੇਲੀਆ ਦੇ ਮੈਥਿਊ ਅਬਡੇਨ ਦੀ ਜੋੜੀ ਨੇ ਅਮਰੀਕੀ ਓਪਨ ਦੇ ਪੁਰਸ਼ ਡਬਲਜ਼ ਵਿੱਚ ਕ੍ਰਿਸਟੋਫਰ ਓ’ਕੋਨੈੱਲ ਅਤੇ ਅਲੈਕਜ਼ੈਡਰ ਵੁਕਿਚ ਨੂੰ ਸਿੱਧੇ ਸੈੱਟਾਂ ਵਿੱਚ ਹਰਾ ਕੇ ਦੂਜੇ ਗੇੜ ਵਿੱਚ ਦਾਖ਼ਲਾ ਲੈ ਲਿਆ ਹੈ। ਛੇਵਾਂ ਦਰਜਾ ਪ੍ਰਾਪਤ ਬੋਪੰਨਾ ਅਤੇ ਅਬਡੇਨ ਨੇ ਆਸਟਰੇਲੀਆ ਦੀ ਜੋੜੀ ਨੂੰ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ 6-4, 6-2 ਨਾਲ ਹਰਾਇਆ। -ਪੀਟੀਆਈ

Advertisement
Advertisement