For the best experience, open
https://m.punjabitribuneonline.com
on your mobile browser.
Advertisement

ਅਮਰੀਕਾ: ਯਾਤਰੀ ਜਹਾਜ਼ ਹਾਦਸੇ ਦੌਰਾਨ ਕੰਟਰੋਲ ਟਾਵਰ ਵਿੱਚ ਕਰਮਚਾਰੀਆਂ ਦੀ ਸੰਖਿਆ ਘੱਟ ਸੀ: ਰਿਪੋਰਟ

08:56 AM Jan 31, 2025 IST
ਅਮਰੀਕਾ  ਯਾਤਰੀ ਜਹਾਜ਼ ਹਾਦਸੇ ਦੌਰਾਨ ਕੰਟਰੋਲ ਟਾਵਰ ਵਿੱਚ ਕਰਮਚਾਰੀਆਂ ਦੀ ਸੰਖਿਆ ਘੱਟ ਸੀ  ਰਿਪੋਰਟ
ਫੋਟੋ ਰਾਈਟਰਜ਼
Advertisement

ਆਰਲਿੰਗਟਨ (ਅਮਰੀਕਾ), 31 ਜਨਵਰੀ

Advertisement

ਵਾਸ਼ਿੰਗਟਨ ਦੇ ਨੇੜੇ ਹੈਲੀਕਾਪਟਰ ਅਤੇ ਜਹਾਜ਼ ਦੀ ਟੱਕਰ ਦੇ ਸਮੇਂ ਹਵਾਈ ਯਾਤਰਾ ਕੰਟਰੋਲ ਟਾਵਰ ਵਿੱਚ ਕਰਮਚਾਰੀਆਂ ਦੀ ਸੰਖਿਆ ਲੋੜ ਅਨੁਸਾਰ ਨਹੀਂ ਸੀ।  ਵੀਰਵਾਰ ਨੂੰ ਪ੍ਰਾਪਤ ਪ੍ਰਸ਼ਾਸਨਿਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਫੌਜੀ ਹੈਲੀਕਾਪਟਰ ਅਤੇ ਕਨਸਾਸ ਤੋਂ ਆ ਰਹੇ ਅਮਰੀਕਨ ਏਅਰਲਾਈਨ ਦੇ ਜਹਾਜ਼ ਦੀ ਟੱਕਰ ਕਾਰਨ ਦੋਹਾਂ ਵਿੱਚ ਸਵਾਰ ਸਾਰੇ 67 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਉਹ ਫੌਜੀ ਪਾਇਲਟ ਦੇ ਕਾਰਜਾਂ ਦੀ ਜਾਂਚ ਕਰ ਰਹੇ ਹਨ।

Advertisement

ਅਧਿਕਾਰੀਆਂ ਨੇ ਕਿਹਾ ਕਿ ਬੁਧਵਾਰ ਰਾਤ ਨੂੰ ਪੋਟੋਮੈਕ ਨਦੀ ਦੇ ਬਰਫੀਲੇ ਪਾਣੀਆਂ ਤੋਂ ਘੱਟੋੑਘੱਟ 28 ਲਾਸ਼ਾਂ ਨੂੰ ਕੱਢਿਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਇਹ ਘਟਨਾ ਉਸ ਸਮੇਂ ਹੋਈ ਜਦੋਂ ਵਾਸ਼ਿੰਗਟਨ ਦੇ ਨੇੜੇ ਰੋਨਾਲਡ ਰੀਗਨ ਕੌਮਾਂਤਰੀ ਹਵਾਈ ਅੱਡੇ ੋਤੇ ਉਤਰਦੇ ਸਮੇਂ ਹੈਲੀਕਾਪਟਰ ਯਾਤਰੀ ਜਹਾਜ਼ ਦੇ ਰਸਤੇ ਵਿੱਚ ਆ ਗਿਆ। ਜਹਾਜ਼ ਵਿੱਚ 60 ਯਾਤਰੀ ਅਤੇ ਚਾਲਕ ਦਲ ਦੇ ਚਾਰ ਮੈਂਬਰ ਸਵਾਰ ਸਨ, ਜਦਕਿ ਹੈਲੀਕਾਪਟਰ ਵਿੱਚ ਤਿੰਨ ਸਵਾਰ ਸਨ। -ਏਪੀ

Advertisement
Tags :
Author Image

Puneet Sharma

View all posts

Advertisement