ਅਮਰੀਕੀ ਜਲ ਸੈਨਾ ਨੇ ਲੜਾਕੂ ਜਹਾਜ਼ ਨੂੰ ਗ਼ਲਤੀ ਨਾਲ ਬਣਾਇਆ ਨਿਸ਼ਾਨਾ
06:53 AM Dec 23, 2024 IST
ਦੁਬਈ: ਅਮਰੀਕੀ ਜਲ ਸੈਨਾ ਦੇ ਇੱਕ ਜੰਗੀ ਬੇੜੇ ਨੇ ਗਲਤੀ ਨਾਲ ਐੱਫ/ਏ-18 ਲੜਾਕੂ ਹਵਾਈ ਜਹਾਜ਼ ਨੂੰ ਨਿਸ਼ਾਨਾ ਬਣਾਇਆ, ਜਿਸ ਵਿੱਚ ਦੋ ਪਾਇਲਟ ਸਵਾਰ ਸਨ। ਅਮਰੀਕੀ ਫੌਜ ਨੇ ਅੱਜ ਦੱਸਿਆ ਕਿ ਦੋਵੇਂ ਪਾਇਲਟ ਸੁਰੱਖਿਅਤ ਹਨ ਜਿਨ੍ਹਾਂ ਵਿੱਚੋਂ ਇੱਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਤੋਂ ਪਤਾ ਚੱਲਦਾ ਹੈ ਕਿ ਇਸ ਖੇਤਰ ਵਿੱਚ ਅਮਰੀਕੀ ਅਤੇ ਯੂਰਪੀ ਫੌਜੀ ਗੱਠਜੋੜ ਦੀ ਗਸ਼ਤ ਦੇ ਬਾਵਜੂਦ ਹੂਤੀ ਬਾਗ਼ੀਆਂ ਵੱਲੋਂ ਸਮੁੰਦਰੀ ਜਹਾਜ਼ਾਂ ’ਤੇ ਲਗਾਤਾਰ ਹਮਲੇ ਕੀਤੇ ਜਾਣ ਕਾਰਨ ਲਾਲ ਸਾਗਰ ਲਾਂਘਾ ਕਿੰਨਾ ਖ਼ਤਰਨਾਕ ਹੋ ਗਿਆ ਹੈ।
ਲੜਾਕੂ ਜਹਾਜ਼ ਨੂੰ ਡੇਗਣ ਦੀ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਮਰੀਕੀ ਫੌਜ ਨੇ ਯਮਨ ਦੇ ਹੂਤੀ ਬਾਗ਼ੀਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਸਨ। ਅਮਰੀਕੀ ਫੌਜ ਦੀ ਕੇਂਦਰੀ ਕਮਾਂਡ ਨੇ ਇਹ ਨਹੀਂ ਦੱਸਿਆ ਕਿ ਇਹ ਘਟਨਾ ਕਿਸ ਮਿਸ਼ਨ ਦੌਰਾਨ ਵਾਪਰੀ। ਕੇਂਦਰੀ ਕਮਾਂਡ ਨੇ ਇੱਕ ਬਿਆਨ ਵਿੱਚ ਕਿਹਾ, ‘‘ਮਿਜ਼ਾਈਲ ਜੰਗੀ ਬੇੜੇ ‘ਯੂਐੱਸਐੱਸ ਗੈਟੀਜ਼ਬਰਗ’ ਯੂਐੱਸਐੱਸ ਹੈਰੀ ਐੱਸ. ਟਰੂਮੈਨ ਕਰੀਅਰ ਸਟਰਾਈਕ ਗਰੁੱਪ ਦਾ ਹਿੱਸਾ ਹੈ। -ਏਪੀ
Advertisement
Advertisement