For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਭਾਰਤ ਦਾ ਦੌਰਾ ਕਰਨਗੇ: ਵ੍ਹਾਈਟ ਹਾਊਸ

11:26 AM Jun 06, 2024 IST
ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਭਾਰਤ ਦਾ ਦੌਰਾ ਕਰਨਗੇ  ਵ੍ਹਾਈਟ ਹਾਊਸ
Advertisement

ਵਾਸ਼ਿੰਗਟਨ, 6 ਜੂਨ
ਸ੍ਰੀ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਤਿਆਰੀ ਕਰ ਰਹੇ ਹਨ ਤੇ ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨਵੀਂ ਸਰਕਾਰ ਨਾਲ ਅਮਰੀਕਾ-ਭਾਰਤ ਦੀਆਂ ਸਾਂਝੀਆਂ ਤਰਜੀਹਾਂ 'ਤੇ ਚਰਚਾ ਕਰਨ ਲਈ ਨਵੀਂ ਦਿੱਲੀ ਦਾ ਦੌਰਾ ਕਰਨਗੇ। ਵ੍ਹਾਈਟ ਹਾਊਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸ੍ਰੀ ਮੋਦੀ ਨੂੰ ਉਨ੍ਹਾਂ ਦੇ ਮੁੜ ਚੁਣੇ ਜਾਣ 'ਤੇ ਵਧਾਈ ਦੇਣ ਲਈ ਫੋਨ ਕੀਤਾ ਅਤੇ ਇਸ ਦੌਰਾਨ ਦੋਹਾਂ ਨੇਤਾਵਾਂ ਵਿਚਾਲੇ ਸੁਲੀਵਨ ਦੇ ਦੌਰੇ 'ਤੇ ਚਰਚਾ ਹੋਈ। ਸੁਲੀਵਾਨ ਕਦੋਂ ਭਾਰਤ ਦਾ ਦੌਰਾ ਕਰਨਗੇ ਇਸ ਬਾਰੇ ਤਰੀਕ ਤੈਅ ਨਹੀਂ ਹੈ।

Advertisement

Advertisement
Author Image

Advertisement
Advertisement
×