For the best experience, open
https://m.punjabitribuneonline.com
on your mobile browser.
Advertisement

ਅਮਰੀਕਾ: ‘ਫਲਸਤੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਉਂਦੇ ਵਿਅਕਤੀ ਨੇ ਸਮੂਹ ’ਤੇ ‘ਪੈਟਰੋਲ ਬੰਬ’ ਸੁੱਟਿਆ, ਛੇ ਜਣੇ ਝੁਲਸੇ

09:27 AM Jun 02, 2025 IST
ਅਮਰੀਕਾ  ‘ਫਲਸਤੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਉਂਦੇ ਵਿਅਕਤੀ ਨੇ ਸਮੂਹ ’ਤੇ ‘ਪੈਟਰੋਲ ਬੰਬ’ ਸੁੱਟਿਆ  ਛੇ ਜਣੇ ਝੁਲਸੇ
ਬੋਲਡਰ, ਕੋਲੋਰਾਡੋ ਵਿਚ ਪੇਰਲ ਸਟ੍ਰੀਟ ਮਾਲ 'ਤੇ ਹੋਏ ਹਮਲੇ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਜਾਂਚ ਕਰਦੇ ਹੋਏ। ਏਪੀ/ਪੀਟੀਆਈ
Advertisement

ਬੋਲਡਰ(ਕੋਲੋਰਾਡੋ), 2 ਜੂਨ

Advertisement

ਅਮਰੀਕਾ ਵਿਚ ਇਕ ਵਿਅਕਤੀ ਨੇ ‘ਫ਼ਲਸਤੀਨ ਨੂੰ ਆਜ਼ਾਦ ਕਰੋ’ ਦਾ ਨਾਅਰਾ ਲਾਉਂਦੇ ਹੋਏ ਗਾਜ਼ਾ ਵਿਚ ਇਜ਼ਰਾਇਲੀ ਬੰਧਕਾਂ ਵੱਲ ਧਿਆਨ ਖਿੱਚਣ ਲਈ ਇਕੱਤਰ ਹੋਏ ਇਕ ਸਮੂਹ ’ਤੇ ‘ਪੈਟਰੋਲ ਬੰਬ’ ਸੁੱਟਿਆ, ਜਿਸ ਵਿਚ ਛੇ ਲੋਕ ਝੁਲਸ ਗਏ। ਅਧਿਕਾਰੀਆਂ ਨੇ ਕਿਹਾ ਕਿ ਹਮਲੇ ਨੂੰ ਅੰਜਾਮ ਦੇਣ ਵਾਲੇ ਮਸ਼ਕੂਕ ਦੀ ਪਛਾਣ 45 ਸਾਲਾ ਸਾਬਰੀ ਸੋਲਿਮਨ ਵਜੋਂ ਹੋਈ ਹੈ ਤੇ ਐੱਫਬੀਆਈ ਹਮਲੇ ਦੀ ਜਾਂਚ ਦਹਿਸ਼ਤੀ ਕਾਰਵਾਈ ਵਜੋਂ ਕਰ ਰਹੀ ਹੈ। ਹਮਲਾਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

Advertisement
Advertisement

ਇਹ ਹਮਲਾ ਬੋਲਡਰ ਸ਼ਹਿਰ ਦੀ ਮਕਬੂਲ ਪਰਲ ਸਟਰੀਟ ਪੈਡੇਸਟਰਨ ਮੌਲ ਵਿਚ ਹੋਇਆ ਹੈ। ਇਜ਼ਰਾਈਲ ਤੇ ਹਮਾਸ ਵਿਚਾਲੇ ਜਾਰੀ ਜੰਗ ਦੇ ਪਿਛੋਕੜ ਵਿਚ ਇਹ ਘਟਨਾ ਹੋਈ ਹੈ। ਇਸ ਜੰਗ ਨੇ ਆਲਮੀ ਤਣਾਅ ਵਧਾ ਦਿੱਤਾ ਹੈ ਤੇ ਇਸ ਕਰਕੇ ਅਮਰੀਕਾ ਵਿਚ ਯਹੂਦੀ ਵਿਰੋਧੀ ਹਿੰਸਾ ਵਿਚ ਵਾਧਾ ਹੋਇਆ ਹੈ।

ਇਸ ਘਟਨਾ ਤੋਂ ਇਕ ਹਫ਼ਤਾ ਪਹਿਲਾਂ ਵਾਸ਼ਿੰਗਟਨ ਵਿਚ ਯਹੂਦੀ ਅਜਾਇਬਘਰ ਦੇ ਬਾਹਰ ‘ਫਲਤਸੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਲਾਉਣ ਵਾਲੇ ਇਕ ਵਿਅਕਤੀ ’ਤੇ ਇਜ਼ਰਾਇਲੀ ਅੰਬੈਸੀ ਦੇ ਦੋ ਕਰਮੀਆਂ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਦੋਸ਼ ਲੱਗਾ ਸੀ।

ਐੱਫਬੀਆਈ ਦੇ ਡੈਨਵਰ ਖੇਤਰੀ ਦਫ਼ਤਰ (ਜਿਸ ਵਿਚ ਬੋਲਡਰ ਵੀ ਸ਼ਾਮਲ ਹੈ) ਦੇ ਇੰਚਾਰਜ ਵਿਸ਼ੇਸ਼ ਏਜੰਟ ਮਾਰਕ ਮਿਚਲੇਕ ਨੇ ਕਿਹਾ, ‘‘ਦੁੱਖ ਦੀ ਗੱਲ ਹੈ ਕਿ ਅਜਿਹੇ ਹਮਲੇ ਪੂਰੇ ਦੇਸ਼ ਵਿਚ ਆਮ ਹੁੰਦੇ ਜਾ ਰਹੇ ਹਨ। ਇਹ ਇਸ ਗੱਲ ਦੀ ਮਿਸਾਲ ਹੈ ਕਿ ਹਿੰਸਾ ਕਰਨ ਵਾਲੇ ਲੋਕ ਕਿਸ ਤਰ੍ਹਾਂ ਦੇਸ਼ ਭਰ ਵਿਚ ਲੋਕਾਂ ਨੂੰ ਡਰਾ ਰਹੇ ਹਨ।’’

ਅਧਿਕਾਰੀਆਂ ਨੇ ਦੱਸਿਆ ਕਿ ਛੇ ਜ਼ਖ਼ਮੀਆਂ ਦੀ ਉਮਰ 67 ਤੋਂ 88 ਸਾਲ ਦੇ ਵਿਚਕਾਰ ਹੈ ਤੇ ਹਮਲੇ ਵਿਚ ਕੁਝ ਲੋਕ ਗੰਭੀਰ ਜ਼ਖ਼ਮੀ ਹੋਏ ਹਨ। ਇਹ ਹਮਲਾ ਅਜਿਹੇ ਮੌਕੇ ਹੋਇਆ ਹੈ ਜਦੋਂ ‘ਰਨ ਫਾਰ ਦੇਅਰ ਲਾਈਵਜ਼’ ਨਾਂ ਦੀ ਸਵੈਸੇਵੀ ਸਮੂਹ ਦੇ ਲੋਕ ਗਾਜ਼ਾ ਵਿਚ ਬੰਦੀ ਬਣਾਏ ਗਏ ਲੋਕਾਂ ਵੱਲ ਧਿਆਨ ਖਿੱਚਣ ਲਈ ਆਪਣਾ ਹਫ਼ਤਾਵਾਰੀ ਪ੍ਰਦਰਸ਼ਨ ਸਮਾਪਤ ਕਰ ਰਹੇ ਸਨ। -ਏਪੀ

Advertisement
Author Image

Advertisement