For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਦੀ ਅਗਵਾਈ ’ਚ ਯਮਨ ’ਤੇ ਹਮਲੇ; ਪੰਜ ਮੌਤਾਂ

07:18 AM Jan 13, 2024 IST
ਅਮਰੀਕਾ ਦੀ ਅਗਵਾਈ ’ਚ ਯਮਨ ’ਤੇ ਹਮਲੇ  ਪੰਜ ਮੌਤਾਂ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਦੁਬਈ, 12 ਜਨਵਰੀ
ਅਮਰੀਕਾ ਦੀ ਅਗਵਾਈ ਵਿਚ ਯਮਨ ਦੇ ਹੂਤੀ ਬਾਗੀਆਂ ’ਤੇ ਕੀਤੇ ਗਏ ਹਮਲਿਆਂ ਵਿਚ 5 ਵਿਅਕਤੀ ਮਾਰੇ ਗਏ ਹਨ ਤੇ ਛੇ ਫੱਟੜ ਹੋ ਗਏ ਹਨ। ਇਸ ਕਾਰਵਾਈ ਨਾਲ ਮੱਧ-ਪੂਰਬ ਵਿਚ ਤਣਾਅ ਵਧ ਗਿਆ ਹੈ। ਅਮਰੀਕਾ ਨੇ ਸਾਥੀ ਮੁਲਕਾਂ ਨਾਲ ਇਹ ਕਾਰਵਾਈ ਲਾਲ ਸਾਗਰ ਵਿਚ ਹੂਤੀਆਂ ਵੱਲੋਂ ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਦੇ ਜਵਾਬ ਵਿਚ ਕੀਤੀ ਹੈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿਚ ਹਮਾਸ ਵਿਰੁੱਧ ਛੇੜੀ ਜੰਗ ’ਤੇ ਮੱਧ ਪੂਰਬ ਪਹਿਲਾਂ ਹੀ ਵੰਡਿਆ ਹੋਇਆ ਹੈ। ਇਰਾਨ ਦੀ ਹਮਾਇਤ ਪ੍ਰਾਪਤ ਬਾਗੀਆਂ ਵਿਰੁੱਧ ਇਹ ਕਾਰਵਾਈ ਅਮਰੀਕਾ ਨੇ ਅੱਜ ਸੁਵੱਖਤੇ ਕੀਤੀ। ਸਾਊਦੀ ਅਰਬ ਨੇ ਤੁਰੰਤ ਇਨ੍ਹਾਂ ਹਮਲਿਆਂ ਤੋਂ ਦੂਰੀ ਬਣਾ ਲਈ ਜੋ ਕਿ ਇਰਾਨ ਨਾਲ ਸ਼ਾਂਤੀ ਬਣਾਏ ਰੱਖਣਾ ਚਾਹੁੰਦਾ ਹੈ। ਇਸ ਹਮਲੇ ਨਾਲ ਹੁਣ ਇਜ਼ਰਾਈਲ-ਹਮਾਸ ਜੰਗ ਉਤੇ ਖੇਤਰੀ ਟਕਰਾਅ ਦਾ ਘੇਰਾ ਵਧਣ ਦਾ ਖ਼ਤਰਾ ਵੀ ਖੜ੍ਹਾ ਹੋ ਗਿਆ ਹੈ। ਹੂਤੀਆਂ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਮਰੀਕੀ ਤੇ ਬਰਤਾਨਵੀ ਸਮੁੰਦਰੀ ਜਹਾਜ਼ਾਂ, ਪਣਡੁੱਬੀਆਂ ਤੇ ਲੜਾਕੂ ਜਹਾਜ਼ਾਂ ਨੇ ਵੱਡੇ ਪੱਧਰ ਦਾ ਹਮਲਾ ਕੀਤਾ ਹੈ। ਉਨ੍ਹਾਂ ਧਮਕੀ ਦਿੱਤੀ ਕਿ ਅਮਰੀਕਾ ਤੇ ਬਰਤਾਨੀਆ ਨੂੰ ਹਮਲਿਆਂ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਦੱਸਣਯੋਗ ਹੈ ਕਿ ਬਾਇਡਨ ਪ੍ਰਸ਼ਾਸਨ ਤੇ ਇਸ ਦੇ ਸਾਥੀ ਮੁਲਕ ਹਫ਼ਤਿਆਂ ਤੋਂ ਖੇਤਰ ਵਿਚ ਸ਼ਾਂਤੀ ਕਾਇਮ ਰੱਖਣ ਲਈ ਯਤਨ ਕਰ ਰਹੇ ਹਨ। ਹੂਤੀਆਂ ਅਨੁਸਾਰ ਅਮਰੀਕੀ ਹਮਲੇ ’ਚ ਏਅਰਫੀਲਡ ਸਣੇ ਪੰਜ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਬਰਤਾਨੀਆ ਨੇ ਕਿਹਾ ਹੈ ਕਿ ਅਮਰੀਕਾ ਦੀ ਅਗਵਾਈ ਵਿਚ ਉਨ੍ਹਾਂ ਹੂਤੀਆਂ ਦੇ ਡਰੋਨ ਲਾਂਚ ਵਾਲੇ ਇਕ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਹੈ। -ਏਪੀ

Advertisement

Advertisement
Author Image

joginder kumar

View all posts

Advertisement
Advertisement
×