ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ ਤੇ ਭਾਰਤ ਮਾਨਸਿਕ ਸਿਹਤ ਬਾਰੇ ਮਿਲ ਕੇ ਕੰਮ ਕਰਨ: ਮੂਰਤੀ

07:59 AM Oct 14, 2024 IST
ਅਮਰੀਕਾ ਦੇ ਸਰਜਨ ਜਨਰਲ ਵਿਵੇਕ ਮੂਰਤੀ ਬੰਗਲੂਰੂ ਵਿਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪੀਟੀਆਈ

ਬੰਗਲੂਰੂ, 13 ਅਕਤੂਬਰ
ਅਮਰੀਕੀ ਸਰਜਨ ਜਨਰਲ ਡਾ.ਵਿਵੇਕ ਮੂਰਤੀ ਨੇ ਕਿਹਾ ਕਿ ਮਾਨਸਿਕ ਸਿਹਤ ਇਕ ਅਜਿਹਾ ਮਸਲਾ ਹੈ, ਜਿਸ ਉੱਤੇ ਅਮਰੀਕਾ ਤੇ ਭਾਰਤ ਮਿਲ ਕੇ ਕੰਮ ਕਰ ਸਕਦੇ ਹਨ। ਮੂਰਤੀ ਨੇ ਕਿਹਾ ਕਿ ਇਸ ਦਾ ਫਾਇਦਾ ਨਾ ਸਿਰਫ਼ ਦੋਵਾਂ ਮੁਲਕਾਂ ਬਲਕਿ ਪੂਰੇ ਵਿਸ਼ਵ ਨੂੰ ਹੈ।
ਉਨ੍ਹਾਂ ਕਿਹਾ ਕਿ ਇਹ ਮਾਨਸਿਕ ਸਿਹਤ ਨੂੰ ਤਰਜੀਹ ਦੇਣ ਤੇ ਕੰਮ ਦੀ ਰਫ਼ਤਾਰ ਵਧਾਉਣ ਦਾ ਸਮਾਂ ਹੈ ਕਿਉਂਕਿ ਇਸ ਦੇ ਸਿੱਟੇ ਵੀ ਬਹੁਤ ਵੱਡੇ ਹਨ, ਅਤੇ ਜਦੋਂ ਤੱਕ ਅਸੀਂ ਇਸ ਮੁੱਦੇ ਨੂੰ ਤਰਜੀਹ ਨਹੀਂ ਦਿੰਦੇ ਤਾਂ ਇਹ ਚੀਜ਼ਾਂ ਨੂੰ ਹੋਰ ਖਰਾਬ ਕਰਨਗੇ।
ਮੂਰਤੀ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਸਿਰਫ਼ ਇੰਨਾ ਕਹਿਣਾ ਚਾਹਾਂਗਾ ਕਿ ਮਾਨਸਿਕ ਸਿਹਤ ਇਕ ਮਸਲਾ ਹੈ, ਜਿਸ ਬਾਰੇ ਅਮਰੀਕਾ ਤੇ ਭਾਰਤ ਮਿਲ ਕੇ ਕੰਮ ਕਰ ਸਕਦੇ ਹਨ, ਜਿੱਥੇ ਅਸੀਂ ਇਕ ਦੂਜੇ ਤੋਂ ਸਿੱਖ ਸਕਦੇ ਹਾਂ, ਜਿੱਥੇ ਅਸੀਂ ਪ੍ਰੋਗਰਾਮਾਂ ਬਾਰੇ ਇਕ ਦੂਜੇ ਨੂੰ ਸਹਿਯੋਗ ਦੇ ਸਕਦੇ ਹਾਂ, ਜਿੱਥੇ ਅਸੀਂ ਇਕ ਦੂਜੇ ਦੀ ਹਮਾਇਤ ਕਰ ਸਕਦੇ ਹਾਂ...ਜਿਵੇਂ ਕਿ ਪਿਛਲੇ ਛੇ ਦਹਾਕਿਆਂ ਤੋਂ ਅਸੀਂ ਸਿਹਤ ਨਾਲ ਜੁੜੇ ਮਸਲਿਆਂ ’ਤੇ ਕਰਦੇ ਰਹੇ ਹਾਂ।’’
ਮੂਰਤੀ ਨੇ ਕਿਹਾ ਕਿ ਉਨ੍ਹਾਂ ਨੂੰ ਛੇ ਦਹਾਕੇ ਪੁਰਾਣੀ ਅਮਰੀਕਾ-ਭਾਰਤ ਸਿਹਤ ਭਾਈਵਾਲੀ ’ਤੇ ਮਾਣ ਹੈ, ਜਿਸ ਦੌਰਾਨ ਦੋਵਾਂ ਮੁਲਕਾਂ ਨੇ ਸਮਾਲਪੌਕਸ, ਪੋਲੀਓ, ਐੱਚਆਈਵੀ, ਟਿਊਬਰਕਲੋਸਿਸ ਤੇ ਕੋਵਿਡ-19 ਅਤੇ ਹੋਰਨਾਂ ਸਿਹਤ ਚੁਣੌਤੀਆਂ ਉੱਤੇ ਮਿਲ ਕੇ ਕੰਮ ਕੀਤਾ।’’ ਯਾਦ ਰਹੇ ਕਿ ਰਾਸ਼ਟਰਪਤੀ ਜੋਅ ਬਾਇਡਨ ਨੇ ਮੂਰਤੀ ਦੀ ਨਿਯੁਕਤੀ ਕੀਤੀ ਸੀ ਤੇ ਉਹ ਇਸ ਵੇਲੇ ‘ਅਮਰੀਕਾ ਦੇ ਸਿਖਰਲੇ ਡਾਕਟਰ’ ਵਜੋਂ ਸੇਵਾਵਾਂ ਨਿਭਾ ਰਹੇ ਹਨ ਤੇ ਲੋਕਾਂ ਦੀ ਸਿਹਤ ਦੀ ਸੁਰੱਖਿਆ ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਹੈ। ਉਹ ਭਾਰਤੀ ਮੂਲ ਕੇ ਪਹਿਲੇ ਸਰਜਨ ਜਨਰਲ ਹਨ ਤੇ ਉਨ੍ਹਾਂ ਦੇ ਮਾਤਾ-ਪਿਤਾ ਕਰਨਾਟਕ ਤੋਂ ਹਨ। -ਪੀਟੀਆਈ

Advertisement

Advertisement