ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ ਨੇ ਚੀਨ ’ਤੇ 245 ਫ਼ੀਸਦ ਜਵਾਬੀ ਟੈਕਸ ਲਾਇਆ

08:00 PM Apr 16, 2025 IST
featuredImage featuredImage

ਵਾਸ਼ਿੰਗਟਨ, 16 ਅਪਰੈਲ
ਵ੍ਹਾਈਟ ਹਾਊਸ ਨੇ ਕਿਹਾ ਕਿ ਵਿਸ਼ਵ ਦੇ ਦੋ ਵੱਡੇ ਅਰਥਚਾਰਿਆਂ ਵਿਚਾਲੇ ਵਪਾਰ ਜੰਗ ਦੌਰਾਨ ਚੀਨ ਨੂੰ ਆਪਣੀ ਜਵਾਬੀ ਕਾਰਵਾਈ ਕਾਰਨ ਹੁਣ ਅਮਰੀਕਾ ’ਚ ਦਰਾਮਦ ’ਤੇ 245 ਫ਼ੀਸਦ ਤੱਕ ਟੈਕਸ ਦਾ ਸਾਹਮਣਾ ਕਰਨਾ ਪਵੇਗਾ। ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਟਰੁੱਥ’ ਉੱਤੇ ਮੰਗਲਵਾਰ ਨੂੰ ਵੱਖਰੇ ਤੌਰ ’ਤੇ ਦਿੱਤੀ ਜਾਣਕਾਰੀ ’ਚ ਕਿਹਾ ਕਿ ਚੀਨ ਨੇ ਵੱਡੇ ਬੋਇੰਗ ਸੌਦੇ ਤਹਿਤ ਜਹਾਜ਼ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਬਿਆਨ ਨੇ ਉਨ੍ਹਾਂ ਖ਼ਬਰਾਂ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ’ਚ ਦਾਅਵਾ ਕੀਤਾ ਗਿਆ ਹੈ ਕਿ ਚੀਨ ਨੇ ਆਪਣੀਆਂ ਹਵਾਈ ਕੰਪਨੀਆਂ ਨੂੰ ਅਮਰੀਕੀ ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਤੋਂ ਜਹਾਜ਼ਾਂ ਦੀ ਸਪਲਾਈ ਨਾ ਲੈਣ ਲਈ ਆਖਿਆ ਹੈ।

Advertisement

ਟਰੰਪ ਨੇ ਇਸ ਖ਼ਬਰ ਦਾ ਹਵਾਲਾ ਦਿੰਦਿਆਂ ਚੀਨੀ ਵਰਗੇ ਆਪਣੇ ਵਿਰੋਧੀਆਂ ਨਾਲ ਵਪਾਰ ਜੰਗ ’ਚ ਅਮਰੀਕਾ ਤੇ ਉਸ ਦੇ ਕਿਸਾਨਾਂ ਦੀ ਰੱਖਿਆ ਕਰਨ ਦਾ ਅਹਿਦ ਲਿਆ ਹੈ।

ਵ੍ਹਾਈਟ ਹਾਊੁਸ ਨੇ ਮੰਗਲਵਾਰ ਨੂੰ ਜਾਰੀ ਤੱਥ ਪੱਤਰ (ਫੈਕਟ ਸ਼ੀਟ) ਵਿੱਚ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਦਰਾਮਦਸ਼ੁਦਾ ਪ੍ਰੋਸੈਸਡ ਅਹਿਮ ਖਣਿਜਾਂ ਤੇ ਉਨ੍ਹਾਂ ਤੋਂ ਬਣੇ ਉਤਪਾਦਾਂ ’ਤੇ ਅਮਰੀਕੀ ਨਿਰਭਰਤਾ ਤੋਂ ਪੈਦਾ ਕੌਮੀ ਸੁਰੱਖਿਆ ਜੋਖ਼ਮਾਂ ਦੀ ਜਾਂਚ ਸ਼ੁਰੂੁ ਕਰਨ ਵਾਲੇ ਇੱਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕੀਤੇ ਹਨ।

Advertisement

ਇਸ ਵਿੱਚ ਕਿਹਾ ਗਿਆ, ‘‘ਰਾਸ਼ਟਰਪਤੀ ਟਰੰਪ ਨੇ ਪਹਿਲੇ ਹੀ ਦਿਨ ਅਮਰੀਕੀ ਅਰਥਚਾਰੇ ਨੂੰ ਮੁੜ ਬਿਹਤਰ ਬਣਾਉਣ ਲਈ ਆਪਣੀ ‘ਅਮਰੀਕਾ ਫਸਟ’ ਵਪਾਰ ਨੀਤੀ ਦੀ ਸ਼ੁਰੂਆਤ ਕੀਤੀ। 75 ਤੋਂ ਵੱਧ ਮੁਲਕ ਨਵੇਂ ਵਪਾਰ ਸਮਝੌਤਿਆਂ ’ਤੇ ਚਰਚਾ ਲਈ ਸਾਹਮਣੇ ਆ ਚੁੱਕੇ ਹਨ। ਇਸ ਦੇ ਨਤੀਜੇ ਵਜੋਂ ਜਵਾਬੀ ਕਰਵਾਈ ਕਰਨ ਵਾਲੇ ਚੀਨ ਤੋਂ ਬਿਨਾਂ ਹੋਰ ਦੇਸ਼ਾਂ ’ਤੇ ਵਾਧੂ ਟੈਕਸ ’ਤੇ ਫਿਲਹਾਲ ਰੋਕ ਲਾ ਦਿੱਤੀ ਗਈ ਹੈ।’’

ਇਸ ਵਿੱਚ ਕਿਹਾ ਗਿਆ, ‘‘ਚੀਨ ਨੂੰ ਆਪਣੀ ਜਵਾਬੀ ਕਾਰਵਾਈ ਦੇ ਨਤੀਜੇ ਵਜੋਂ ਅਮਰੀਕਾ ਨੂੰ ਹੋਣ ਵਾਲੀ ਦਰਾਮਦ ’ਤੇ 245 ਫ਼ੀਸਦ ਟੈਕਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’’ ਦੱਸਣਯੋਗ ਹੈ ਕਿ ਚੀਨ ਇਕਲੌਤਾ ਅਜਿਹਾ ਮੁਲਕ ਹੈ ਜਿਸ ਨੇ ਅਮਰੀਕਾ ਦੀ ਟੈਕਸ ਨੀਤੀ ਵਿਰੁੱਧ ਚੱਲਦਿਆਂ ਜਵਾਬੀ ਟੈਕਸ ਲਾਇਆ ਹੈ। ਚੀਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਤੋਂ ਦਰਾਮਦ ’ਤੇ ਆਪਣਾ ਵਾਧੂ ਟੈਕਸ ਵਧਾ ਕੇ 125 ਫ਼ੀਸਦ ਕਰ ਦਿੱਤਾ ਸੀ। -ਪੀਟੀਆਈ

ਚੀਨ ਵੱਲੋਂ ਨਵਾਂ ਕੌਮਾਤਰੀ ਵਪਾਰ ਪ੍ਰਤੀਨਿਧ ਨਿਯੁਕਤ

ਪੇਈਚਿੰਗ: ਚੀਨ ਦੇ ਵਣਜ ਮੰਤਰਾਲੇ ਨੇ ਵਾਂਗ ਸ਼ੌਵੇਨ ਦੀ ਜਗ੍ਹਾ ਅੱਜ ਲੀ ਚੇਂਗਗਾਂਗ ਨੂੰ ਨਵਾਂ ਕੌਮਾਂਤਰੀ ਵਪਾਰ ਪ੍ਰਤੀਨਿਧ ਨਿਯੁਕਤ ਕੀਤਾ ਹੈ। ਚੇਂਗਗਾਂਗ ਕੋਲ ਕੌਮਾਂਤਰੀ ਪੱਧਰ ’ਤੇ ਗੱਲਬਾਤਾਂ ਨੂੰ ਸੰਭਾਲਣ ਦਾ ਦਹਾਕਿਆਂ ਦਾ ਤਜਰਬਾ ਹੈ ਤੇ ਉਹ ਵਿਸ਼ਵ ਵਪਾਰ ਸੰਗਠਨ ’ਚ ਚੀਨ ਦੇ ਸਫ਼ੀਰ ਵੀ ਰਹੇ ਹਨ। ਚੀਨ ਨੇ ਇਹ ਕਦਮ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਉਸ ਬਿਆਨ ਤੋਂ ਬਾਅਦ ਚੁੱਕਿਆ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਟੈਕਸਾਂ ਕਾਰਨ ਪੈਦਾ ਜਮੂਦ ਖਤਮ ਕਰਨ ਲਈ ਸਮਝੌਤਾ ਕਰਨ ਦੀ ਜ਼ਿੰਮੇਵਾਰੀ ਹੁਣ ਚੀਨ ਦੀ ਹੈ। -ਪੀਟੀਆਈ

Advertisement