ਅਮਰੀਕਾ ਨੇ ਪਾਕਿ ਫੌਜੀ ਅਦਾਲਤ ਵੱਲੋਂ 25 ਨਾਗਰਿਕਾਂ ਨੂੰ ਸਜ਼ਾ ਸੁਣਾਉਣ ’ਤੇ ਚਿੰਤਾ ਜਤਾਈ
06:52 AM Dec 25, 2024 IST
Advertisement
ਸਾਂ ਫਰਾਂਸਿਸਕੋ: ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਵੱਲੋਂ 25 ਪਾਕਿਸਤਾਨੀ ਨਾਗਰਿਕਾਂ ਨੂੰ ਸਜ਼ਾ ਸੁਣਾਏ ਜਾਣ ’ਤੇ ਚਿੰਤਾ ਜ਼ਾਹਿਰ ਕਰਦਿਆਂ ਅਮਰੀਕਾ ਨੇ ਕਿਹਾ ਕਿ ਇਨ੍ਹਾਂ ਅਦਾਲਤਾਂ ’ਚ ਨਿਆਂਇਕ ਆਜ਼ਾਦੀ, ਪਾਰਦਰਸ਼ਤਾ ਤੇ ਢੁੱਕਵੀਂ ਪ੍ਰਕਿਰਿਆ ਦੀ ਗਾਰੰਟੀ ਦੀ ਘਾਟ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿੱਲਰ ਨੇ ਕਿਹਾ, ‘ਪਾਕਿਸਤਾਨ ’ਚ ਨੌਂ ਮਈ 2023 ਨੂੰ ਹੋਏ ਰੋਸ ਮੁਜ਼ਾਹਰਿਆਂ ’ਚ ਹਿੱਸਾ ਲੈਣ ਲਈ ਪਾਕਿਸਤਾਨ ਦੀ ਇੱਕ ਫੌਜੀ ਅਦਾਲਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਸਜ਼ਾ ਸੁਣਾਏ ਜਾਣ ਤੋਂ ਅਮਰੀਕਾ ਬਹੁਤ ਚਿੰਤਤ ਹੈ। ਇਨ੍ਹਾਂ ਫੌਜੀ ਅਦਾਲਤਾਂ ’ਚ ਨਿਆਂਇਕ ਆਜ਼ਾਦੀ, ਪਾਰਦਰਸ਼ਤਾ ਤੇ ਢੁੱਕਵੀਂ ਪ੍ਰਕਿਰਿਆ ਦੀ ਗਾਰੰਟੀ ਦੀ ਘਾਟ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ਪਾਕਿਸਤਾਨੀ ਅਧਿਕਾਰੀਆਂ ਨੂੰ ਪਾਕਿਸਤਾਨ ਦੇ ਸੰਵਿਧਾਨ ਅਨੁਸਾਰ ਨਿਰਪੱਖ ਸੁਣਵਾਈ ਤੇ ਢੁੱਕਵੀਂ ਪ੍ਰਕਿਰਿਆ ਦੇ ਅਧਿਕਾਰ ਦਾ ਸਨਮਾਨ ਕਰਨ ਦਾ ਲਗਾਤਾਰ ਸੱਦਾ ਦਿੰਦਾ ਆ ਰਿਹਾ ਹੈ। -ਪੀਟੀਆਈ
Advertisement
Advertisement
Advertisement