US elections Result 2024: ਡੋਨਲਡ ਟਰੰਪ ਅੱਗੇ, ਪਰ ਕਮਲਾ ਹੈਰਿਸ ਵੀ ਪਿੱਛੇ ਨਹੀਂ
ਵਾਸ਼ਿੰਗਟਨ, 6 ਨਵੰਬਰ
US elections Result 2024: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ (Republican Party) ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ (Donald Trump) ਅਤੇ ਡੈਮੋਕਰੈਕਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ(Kamala Harris) ਨੇ ਆਪੋ ਆਪਣੇ ਗੜ੍ਹ ਮੰਨੇ ਜਾਂਦੇ ਸੂਬਿਆਂ ਵਿਚ ਜਿੱਤ ਦਰਜ ਕੀਤੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਟਰੰਪ ਨੇ 248 ਇਲੈਕਟੋਰਲ ਵੋਟ ਹਾਸਲ ਕਰ ਲਏ ਹਨ ਜਦੋਂਕਿ ਹੈਰਿਸ 214 ਇਲੈਕਟੋਰਲ ਵੋਟਾਂ ਨਾਲ ਸਖ਼ਤ ਮੁਕਾਬਲਾ ਦੇ ਰਹੀ ਹੈ। ਵ੍ਹਾਈਟ ਹਾਊਸ ਜਾਣ ਲਈ 270 ਇਲੈਕਟੋਰਲ ਵੋਟਾਂ ਦੀ ਲੋੜ ਹੈ। ਟਰੰਪ ਤੇ ਹੈਰਿਸ ਦੀ ਜਿੱਤ ਹਾਰ ਵਿਚ ਪੰਜ ਸਵਿੰਗ ਸਟੇਟਸ ਦੀ ਅਹਿਮ ਭੂਮਿਕਾ ਰਹੇਗੀ, ਪਰ ਇਨ੍ਹਾਂ ਰਾਜਾਂ ਵਿਚ ਹਾਲ ਦੀ ਘੜੀ ਰਿਪਬਲਿਕਨ ਅੱਗੇ ਹਨ। ਰਿਪਬਲਿਕਨ ਪਾਰਟੀ ਨੇ ਸੈਨੇਟ ਵਿਚ ਬਹੁਮਤ ਹਾਸਲ ਕਰ ਲਿਆ ਹੈ। ਰਿਪਬਲਿਕਨਾਂ ਨੂੰ ਚਾਰ ਸਾਲਾਂ ਵਿਚ ਪਹਿਲੀ ਵਾਰ ਸੈਨੇਟ ਵਿਚ ਬਹੁਮਤ ਮਿਲਿਆ ਹੈ।
ਟਰੰਪ ਨੇ ਉੱਤਰੀ ਕੈਰੋਲੀਨਾ, ਕਨਸਾਸ, ਮਿਸੌਰੀ, ਉਟਾਹ, ਮੋਂਟਾਨਾ, ਫਲੋਰਿਡਾ ਵਿਚ ਵੀ ਜਿੱਤ ਦਰਜ ਕੀਤੀ ਹੈ ਜਦੋਂਕਿ ਕਮਲਾ ਹੈਰਿਸ ਨੇ ਡੈਮੋਕਰੈਟਿਕ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਕੋਲੋਰਾਡੋ, ਨਿਊਯਾਰਕ, ਕੈਲੀਫੋਰਨੀਆ, ਮੈਸਾਚੁਸੈਟਸ ਅਤੇ ਇਲੀਨੌਇਸ ਤੋਂ ਜਿੱਤ ਹਾਸਲ ਕੀਤੀ ਹੈ। ਡੈਮੋਕਰੇਕਟਿਕ ਪਾਰਟੀ ਦੇ ਰਾਜਾ ਕ੍ਰਿਸ਼ਨਮੂਰਤੀ ਇਲੇਨੌਇਸ ਦੇ 8ਵੇਂ ਕਾਂਗਰਨੈਸਨਲ ਡਿਸਟ੍ਰਿਕਟ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਦੇ ਲਈ ਫਿਰ ਚੋਣ ਜਿੱਤ ਗਏ। ਇਨ੍ਹਾਂ ਸੱਤ ਰਾਜਾਂ ਵਿਚੋ ਛੇ ਵਿੱਚ ਟਰੰਪ ਤੇ ਹੈਰਿਸ ਵਿਚਕਾਰ ਸਖ਼ਤ ਮੁਕਾਬਲਾ ਹੈ। ਡੈਮੋਕਰੈਟ ਰੋਅ ਖੰਨਾ ਕੈਲੀਫੋਰਨੀਆ ਤੋਂ ਮੁੜ ਚੋਣ ਜਿੱਤ ਗਏ ਹਨ। –ਪੀਟੀਆਈ