US election results 2024: ਟਰੰਪ ਅਤੇ ਹੈਰਿਸ ਨੇ ਕਈ ਸੂਬਿਆਂ ਵਿਚ ਜਿੱਤ ਹਾਸਲ ਕੀਤੀ
ਵਾਸ਼ਿੰਗਟਨ, 6 ਨਵੰਬਰ
US election results 2024: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ(Republican Party) ਵੱਲੋਂ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ (Donald Trump) ਅਤੇ ਡੈਮੋਕਰੈਕਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ(Kamala Harris) ਨੇ ਆਪੋ ਆਪਣੇ ਗੜ੍ਹ ਮੰਨੇ ਜਾਂਦੇ ਸੂਬਿਆਂ ਤੋਂ ਸ਼ੁਰੂਆਤੀ ਜਿੱਤ ਹਾਸਲ ਕੀਤੀ ਹੈ। ਅਮਰੀਕਾ ਵਿਚ ਰਾਸ਼ਟਰਪਤੀ ਦੇ ਅਹੁਦੇ ਲਈ ਮੰਗਲਵਾਰ ਨੂੰ ਵੋਟਾਂ ਪਈਆਂ ਸਨ। ਟਰੰਪ(Donald Trump) ਨੇ ਮਿਸੌਰੀ, ਉਟਾਹ, ਮੋਂਟਾਨਾ, ਫਲੋਰਿਡਾ ਵਿਚ ਡੈਮੋਕਰੈਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ(Kamala Harris) ਨੂੰ ਹਰਾਇਆ ਹੈ, ਉਥੇ ਹੀ ਕਮਲਾ ਹੈਰਿਸ ਨੇ ਕੋਲੋਰਾਡੋ, ਨਿਉਯਾਰਕ, ਮੈਸਾਚੁਸੈਟਸ ਅਤੇ ਇਲੀਨੋਇਸ ਇਲਾਕੇ ਜੋ ਕਿ ਡੈਮੋਕਰੈਟਿਕ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਹਨ, ਤੋਂ ਜਿੱਤ ਹਾਸਲ ਕੀਤੀ ਹੈ। ਡੈਮੋਕਰੇਕਟਿਕ ਪਾਰਟੀ ਦੇ ਰਾਜਾ ਕ੍ਰਿਸ਼ਨਮੂਰਤੀ ਇਲੇਨੋਇਸ ਦੇ 8ਵੇਂ ਕਾਂਗਰੇਸਨਲ ਡਿਸਟ੍ਰਿਕਟ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਦੇ ਲਈ ਫਿਰ ਚੋਣ ਜਿੱਤ ਗਏ।
ਪੈਂਸਿਲਵੇਨੀਆ, ਜੋਰਜੀਆ, ਮਿਸ਼ਿਗਨ, ਐਰੀਜ਼ੋਨਾ, ਵਿਸਕਾਨਿਸਨ ਅਤੇ ਉੱਤਰੀ ਕੈਰੋਲਾਈਨਾ ਵਿਚ ਵੋਟਿੰਗ ਸਮਾਪਤ ਹੋ ਗਈ ਹੈ। ਇਨ੍ਹਾਂ ਸੱਤ ਰਾਜਾਂ ਵਿਚੋ ਛੇ ਵਿੱਚ ਦੋਹਾਂ ਉਮੀਦਵਾਰਾਂ ਵਿਚਕਾਰ ਪੂਰੀ ਟੱਕਰ ਹੈ, ਹਲਾਂਕਿ ਇਥੋਂ ਚੋਣ ਨਤੀਜੇ ਘੋਸ਼ਿਤ ਨਹੀਂ ਹੋਏ ਹਨ। ਉਧਰ ਨੇਵਾਦਾ ਅਤੇ ਦੇਸ਼ ਦੇ ਪੱਛਮੀ ਹਿੱਸਿਆਂ ਵਿਚ ਵੋਟਿੰਗ ਜਾਰੀ ਹੈ। -ਪੀਟੀਆਈ