ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

US Deportation: ਡਿਪਰੈਸ਼ਨ ਦਾ ਸ਼ਿਕਾਰ ਹੋਇਆ ਅਮਰੀਕਾ ਤੋਂ ਡਿਪੋਰਟ ਹੋਇਆ ਨੌਜਵਾਨ

12:42 PM Feb 07, 2025 IST
featuredImage featuredImage

ਰਮੇਸ਼ ਭਾਰਦਵਾਜ

Advertisement

ਲਹਿਰਾਗਾਗਾ,7 ਫਰਵਰੀ

ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਨੌਜਵਾਨਾਂ ਨੂੰ ਜਿਥੇ ਆਰਥਿਕ ਮਾਰ ਪਈ ਹੈ ਉਥੇ ਹੀ ਨੇੜਲੇ ਪਿੰਡ ਗੁਰਨੇ ਖੁਰਦ ਦਾ ਨੌਜਵਾਨ ਇੰਦਰਜੀਤ ਸਿੰਘ (25) ਘਰ ਪਰਤਣ ਮਗਰੋਂ ਡਿਪਰੈਸ਼ਨ ਦਾ ਸ਼ਿਕਾਰ ਹੋਣ ਲੱਗਿਆ ਹੈ। ਜਾਣਕਾਰੀ ਅਨੁਸਾਰ ਉਸਨੂੰ ਕਰੀਬ 35 ਦਿਨ ਵਿਚ ਹੀ ਅਮਰੀਕਾ ਦੀ ਟਰੰਪ ਸਰਕਾਰ ਨੇ ਡਿਪੋਰਟ ਕਰਦਿਆਂ ਪੰਜਾਬ ਵਾਪਸ ਭੇਜ ਦਿੱਤਾ ਹੈ।

Advertisement

ਇੰਦਰਜੀਤ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਕਰਜ਼ਾ ਲੈਕੇ 50 ਲੱਖ ਰੁਪਏ ਦੀ ਰਾਸ਼ੀ ਖਰਚਦਿਆਂ ਉਸਨੂੰ ਬਾਹਰ ਭੇਜਿਆ ਸੀ ਤਾਂ ਜੋ ਭਵਿੱਖ ਵਿੱਚ ਪਰਿਵਾਰ ਦੀ ਆਰਥਿਕ ਹਾਲਤ ਸੁਧਰ ਸਕੇ। ਪਰ ਅਮਰੀਕਾ ਨੇ ਉਨ੍ਹਾਂ ਦੇ ਸੁਫ਼ਨੇ ਨੂੰ ਤਹਿਸ ਨਹਿਸ ਕਰ ਦਿੱਤਾ ਅਤੇ ਪਰਿਵਾਰ ਤੇ ਵਿੱਤੀ ਬੋਝ ਵਧਾ ਦਿੱਤਾ।

ਕਈ ਦੇਸ਼ਾਂ ਦੇ ਰਸਤੇ ਰਾਹੀਂ ਅਮਰੀਕਾ ਪੁੱਜਿਆ ਸੀ ਇੰਦਰਜੀਤ

ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਪਹਿਲਾਂ ਇੰਦਰਜੀਤ ਸਿੰਘ ਨੇ ਅਮਰੀਕਾ ਦਾ ਵੀਜ਼ਾ ਅਪਲਾਈ ਕੀਤਾ ਸੀ ਪਰ ਉਸ ਦੀ ਰਿਫਊਜਲ ਆ ਗਈ ਸੀ। ਜਿਸ ਤੋਂ ਬਾਅਦ ਇੰਦਰਜੀਤ ਸਿੰਘ ਦੁਬਈ ਗਿਆ ਅਤੇ ਇਕ ਏਜੰਟ ਦੇ ਸਹਾਰੇ ਗਰੀਸ ਚਲਾ ਗਿਆ। ਗਰੀਸ ਤੋਂ ਇਕ ਜਨਵਰੀ 2025 ਨੂੰ ਇਟਲੀ ਅਤੇ ਇੱਕ ਦਿਨ ਬਾਅਦ ਹੀ ਸਪੇਨ ਹੁੰਦੇ ਹੋਏ ਅਮਰੀਕਾ ਦੇ ਨਾਲ ਲੱਗਦੇ ਦੇਸ਼ ਮੈਕਸੀਕੋ ਭੇਜ ਦਿੱਤਾ ਗਿਆ।
ਪਰ ਉੱਥੋਂ ਡਿਪੋਰਟ ਹੋਣ ਕਾਰਨ ਮੁੜ ਸਪੇਨ ਵਾਪਸ ਭੇਜਿਆ ਗਿਆ ਅਤੇ ਹੋਰ ਦੇਸ਼ਾਂ ਰਾਹੀਂ ਹੁੰਦਿਆਂ 23 ਜਨਵਰੀ ਨੂੰ ਇੰਦਰਜੀਤ ਸਿੰਘ ਅਮਰੀਕਾ ਚਲਾ ਗਿਆ।ਜਿੱਥੇ ਇੰਦਰਜੀਤ ਸਿੰਘ ਨੂੰ ਬਾਰਡਰ ਸਿਕਿਉਰਟੀ ਫੋਰਸ ਨੇ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਭ ਦੇਸ਼ਾਂ ਰਾਹੀਂ ਅਮਰੀਕਾ ਜਾਣ ਲਈ ਇੰਦਰਜੀਤ ਸਿੰਘ ਨੇ ਵੱਡੀ ਰਕਮ ਵੀ ਖ਼ਰਚ ਕੀਤੀ।

ਇੰਦਰਜੀਤ ਸਿੰਘ ਨੇ ਦੱਸੀ ਤਸ਼ੱਦਦ ਦੀ ਕਹਾਣੀ

ਪੀੜ੍ਹਤ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਸਨੂੰ 23 ਜਨਵਰੀ ਤੋਂ ਪੰਜ ਫਰਵਰੀ ਤੱਕ ਅਮਰੀਕਾ ਦੀ ਬਾਰਡਰ ਚੌਕੀ ਵਿਖੇ ਰੱਖਿਆ ਗਿਆ, ਜਿੱਥੇ ਉਨ੍ਹਾਂ ਨੂੰ ਕੱਪੜੇ ਵੀ ਬਦਲਣ ਨਹੀਂ ਦਿੱਤੇ ਅਤੇ ਉਨ੍ਹਾਂ ਗਰਮ ਪਾਣੀ ਪੀ ਕੇ ਹੀ ਗੁਜ਼ਾਰਾ ਕੀਤਾ। ਇੰਦਰਜੀਤ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਭਾਰਤ ਭੇਜਣ ਲਈ ਜਹਾਜ਼ ’ਚ ਬਿਠਾਇਆ ਤਾਂ ਉਨ੍ਹਾਂ ਦੇ ਹੱਥਾਂ ਤੇ ਪੈਰਾਂ ’ਚ ਬੇੜੀਆਂ ਪਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਅਮਰੀਕਾ ਤੋਂ ਸਮੁੰਦਰ ਵਿੱਚ ਬਣੇ ਟਾਪੂ ਆਇਰਲੈਂਡ ਤੇ ਉਤਾਰਿਆ ਗਿਆ ਅਤੇ ਪੰਜ ਘੰਟੇ ਯੂਐਸਏ ਦੀ ਏਅਰਬੇਸ ਤੇ ਹੱਥ ਕੜੀਆਂ ਸਮੇਤ ਜਹਾਜ਼ ਵਿੱਚ ਹੀ ਬਿਠਾ ਕੇ ਰੱਖਿਆ।

ਇੰਦਰਜੀਤ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਵਿਚ ਜਹਾਜ ਪੁੱਜਣ ਮੌਕੇ ਪੁਲੀਸ ਨੇ ਇੰਦਰਜੀਤ ਸਿੰਘ ਨੂੰ ਉਨ੍ਹਾਂ ਕੋਲ ਸੌਂਪਣ ਦੀ ਬਜਾਏ ਖੁਦ ਛੱਡ ਕੇ ਆਉਣ ਦਾ ਹਵਾਲਾ ਦਿੱਤਾ। ਜਿਸ ਤੋਂ ਬਾਅਦ ਪੁਲੀਸ ਨੇ ਲਹਿਰਾਗਾਗਾ ਪੁਲੀਸ ਦੀ ਨਿਗਰਾਨੀ ਵਿਚ ਇੰਦਰਜੀਤ ਸਿੰਘ ਨੂੰ ਘਰ ਪਹੁੰਚਿਆ।
ਉਨ੍ਹਾਂ ਕਿਹਾ ਕਿ ਉਸ ਨਾਲ ਵਾਪਰੇ ਵਤੀਰੇ ਅਤੇ ਵਿੱਤੀ ਘਾਟੇ ਕਾਰਨ ਇੰਦਰਜੀਤ ਸਿੰਘ ਡਿਪਰੈਸ਼ਨ ਵਿਚ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਸਾਡੇ ਪੁੱਤਰ ਨੂੰ ਯੋਗਤਾ ਅਨੁਸਾਰ ਨੌਕਰੀ ਦੇਵੇ ਤਾਂ ਜੋ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਉਤਰ ਸਕੇ ਅਤੇ ਉਨ੍ਹਾਂ ਨੂੰ ਸਹਾਰਾ ਲੱਗ ਸਕੇ।

Advertisement
Tags :
punjab newsPunjabi TribunePunjabi Tribune NewsUS Deportation