ਅਮਰੀਕਾ ਦੇ ਰੱਖਿਆ ਮੰਤਰੀ ਵੱਲੋਂ ਯੂਕਰੇਨ ਦਾ ਦੌਰਾ
07:24 AM Nov 21, 2023 IST
Advertisement
ਵਾਸ਼ਿੰਗਟਨ, 20 ਨਵੰਬਰ
ਅਮਰੀਕਾ ਦੇ ਰੱਖਿਆ ਮੰਤਰੀ ਲੌਇਡ ਆਸਟਿਨ ਨੇ ਅੱਜ ਕੀਵ ਦਾ ਦੌਰਾ ਕੀਤਾ। ਹਾਲਾਂਕਿ ਇਸ ਬਾਰੇ ਪਹਿਲਾਂ ਕੋਈ ਐਲਾਨ ਨਹੀਂ ਕੀਤਾ ਗਿਆ ਸੀ। ਆਸਟਿਨ ਪੋਲੈਂਡ ਤੋਂ ਰੇਲਗੱਡੀ ਰਾਹੀਂ ਕੀਵ ਗਏ। ਅਮਰੀਕਾ ਦੇ ਰੱਖਿਆ ਮੰਤਰੀ ਨੇ ਯੂਕਰੇਨ ਪਹੁੰਚਣ ’ਤੇ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਨਾਲ ਵੀ ਮੁਲਾਕਾਤ ਕੀਤੀ। ਦੱਸਣਯੋਗ ਹੈ ਕਿ ਰੂਸ-ਯੂਕਰੇਨ ਜੰਗ ਦਾ ਇਕ ਹੋਰ ਸਖ਼ਤ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ ਕਿਉਂਕਿ ਅੱਗੇ ਕਰੜੀ ਠੰਢ ਦੀ ਰੁੱਤ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਆਸਟਿਨ ਅਪਰੈਲ 2022 ਵਿਚ ਯੂਕਰੇਨ ਗਏ ਸਨ। ਆਸਟਿਨ ਨੇ ਕਿਹਾ ਕਿ ਅਮਰੀਕਾ ਹਮੇਸ਼ਾ ਯੂਕਰੇਨ ਨਾਲ ਖੜ੍ਹਾ ਰਹੇਗਾ ਤੇ ਰੂਸ ਨਾਲ ਜਾਰੀ ਜੰਗ ਵਿਚ ਕੀਵ ਦਾ ਸਾਥ ਦੇਵੇਗਾ। -ਏਪੀ
Advertisement
Advertisement