For the best experience, open
https://m.punjabitribuneonline.com
on your mobile browser.
Advertisement

ਧਾਰਮਿਕ ਆਜ਼ਾਦੀ ਸਬੰਧੀ ਅਮਰੀਕੀ ਕਮਿਸ਼ਨ ਪੱਖਪਾਤੀ: ਭਾਰਤ

07:05 AM May 03, 2024 IST
ਧਾਰਮਿਕ ਆਜ਼ਾਦੀ ਸਬੰਧੀ ਅਮਰੀਕੀ ਕਮਿਸ਼ਨ ਪੱਖਪਾਤੀ  ਭਾਰਤ
Advertisement

ਨਵੀਂ ਦਿੱਲੀ: ਭਾਰਤ ਨੇ ਅੱਜ ਕੌਮਾਂਤਰੀ ਧਾਰਮਿਕ ਆਜ਼ਾਦੀ ਸਬੰਧੀ ਅਮਰੀਕੀ ਕਮਿਸ਼ਨ (ਯੂਐੱਸਸੀਆਈਆਰਐੱਫ) ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਸਾਲਾਨਾ ਰਿਪੋਰਟ ਦੇ ਨਾਂ ’ਤੇ ਭਾਰਤ ਬਾਰੇ ਉਸ ਵੱਲੋਂ ਭੰਡੀ ਪ੍ਰਚਾਰ ਪ੍ਰਕਾਸ਼ਿਤ ਕੀਤਾ ਜਾਣਾ ਜਾਰੀ ਹੈ। ਧਾਰਮਿਕ ਆਜ਼ਾਦੀ ਦੀ ਕਥਿਤ ਉਲੰਘਣਾ ਨੂੰ ਲੈ ਕੇ ਭਾਰਤ ਦੀ ਆਲੋਚਨਾ ਕਰਨ ਵਾਲੀ ਯੂਐੱਸਸੀਆਈਆਰਐੱਫ ਦੀ ਰਿਪੋਰਟ ’ਤੇ ਅਸਾਧਾਰਨ ਢੰਗ ਨਾਲ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਉਸ ਨੂੰ ਸਿਆਸੀ ਏਜੰਡੇ ਵਾਲੇ ‘ਪੱਖਪਾਤੀ’ ਸੰਗਠਨ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ, ‘ਸਾਨੂੰ ਇਹ ਉਮੀਦ ਨਹੀਂ ਹੈ ਕਿ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਭਾਰਤ ਦੇ ਵੰਨ-ਸੁਵੰਨਤਾ ਵਾਲੇ, ਬਹੁਵਾਦੀ ਤੇ ਜਮਹੂਰੀ ਸੱਭਿਆਚਾਰ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰੇਗਾ।’ ਜੈਸਵਾਲ ਨੇ ਆਪਣੀ ਹਫ਼ਤਾਵਾਰੀ ਮੀਡੀਆ ਕਾਨਫਰੰਸ ’ਚ ਕਿਹਾ, ‘ਦੁਨੀਆ ਦੀ ਸਭ ਤੋਂ ਵੱਡੀ ਚੋਣ ਪ੍ਰਕਿਰਿਆ ’ਚ ਦਖਲ ਦੇਣ ਦੀ ਉਨ੍ਹਾਂ ਦੀ ਕੋਸ਼ਿਸ਼ ਕਦੀ ਵੀ ਕਾਮਯਾਬ ਨਹੀਂ ਹੋਵੇਗੀ।’ ਜ਼ਿਕਰਯੋਗ ਹੈ ਕਿ ਆਪਣੀ ਨਵੀਂ ਸਾਲਾਨਾ ਰਿਪੋਰਟ ’ਚ ਯੂਐੱਸਸੀਆਈਆਰਐੱਫ ਨੇ ਧਾਰਮਿਕ ਆਜ਼ਾਦੀ ਦੀ ਕਥਿਤ ਉਲੰਘਣਾ ਦੇ ਨਾਲ ਹੀ ਕੁਝ ਹੋਰ ਮੁੱਦਿਆਂ ’ਤੇ ਭਾਰਤ ਦੀ ਆਲੋਚਨਾ ਕੀਤੀ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×