ਅਮਰੀਕਾ ਵੱਲੋਂ ਸੀਰੀਆ ’ਚ ਹਵਾਈ ਹਮਲੇ
07:17 AM Nov 14, 2023 IST
Advertisement
ਵਾਸ਼ਿੰਗਟਨ: ਪੈਂਟਾਗਨ ਤੇ ਅਮਰੀਕੀ ਅਧਿਕਾਰੀਆਂ ਅਨੁਸਾਰ ਅਮਰੀਕੀ ਸੈਨਾ ਨੇ ਪੂਰਬੀ ਸੀਰੀਆ ’ਚ ਇਰਾਨ ਹਮਾਇਤੀ ਸਮੂਹਾਂ ਨਾਲ ਸਬੰਧਤ ਦੋ ਥਾਵਾਂ ’ਤੇ ਹਵਾਈ ਹਮਲੇ ਕੀਤੇ ਅਤੇ ਇੱਕ ਸਿਖਲਾਈ ਸੈਂਟਰ ਤੇ ਇੱਕ ਹਥਿਆਰਾਂ ਦੇ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਹ ਤੀਜੀ ਵਾਰ ਹੈ ਜਦੋਂ ਅਮਰੀਕਾ ਨੇ ਇਰਾਕ ਤੇ ਸੀਰੀਆ ’ਚ ਅਮਰੀਕੀ ਫੌਜੀਆਂ ਦੇ ਟਿਕਾਣਿਆਂ ’ਤੇ ਹਮਲਿਆਂ ਦੀ ਵਧਦੀ ਗਿਣਤੀ ਲਈ ਜਵਾਬੀ ਕਾਰਵਾਈ ਕੀਤੀ ਹੈ। ਰੱਖਿਆ ਮੰਤਰੀ ਲੌਇਡ ਆਸਟਿਨ ਨੇ ਇੱਕ ਬਿਆਨ ’ਚ ਕਿਹਾ ਕਿ ਹਮਲਿਆਂ ਵਿੱਚ ਅਬੂਕਾਮਾ ਤੇ ਮਯਾਦੀਨ ਨੇੜਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਦੀ ਵਰਤੋਂ ਇਰਾਨ ਦੇ ਰੈਵੋਲਿਊਸ਼ਨਰੀ ਗਾਰਡ ਕੋਰ ਦੇ ਨਾਲ ਨਾਲ ਇਰਾਨ ਹਮਾਇਤੀ ਮਿਲੀਸ਼ੀਆ ਵੱਲੋਂ ਵੀ ਕੀਤੀ ਗਈ। ਉਨ੍ਹਾਂ ਕਿਹਾ, ‘ਰਾਸ਼ਟਰਪਤੀ ਕੋਲ ਅਮਰੀਕੀ ਮੁਲਾਜ਼ਮਾਂ ਦੀ ਸੁਰੱਖਿਆ ਤੋਂ ਵੱਧ ਕੇ ਕੋਈ ਤਰਜੀਹ ਨਹੀਂ ਹੈ ਅਤੇ ਉਨ੍ਹਾਂ ਅੱਜ ਦੀ ਕਾਰਵਾਈ ਕਰਕੇ ਇਸ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਅਮਰੀਕਾ ਆਪਣੀ, ਆਪਣੇ ਮੁਲਾਜ਼ਮਾਂ ਤੇ ਆਪਣੇ ਹਿੱਤਾਂ ਦੀ ਰਾਖੀ ਕਰੇਗਾ।’ -ਪੀਟੀਆਈ
Advertisement
Advertisement
Advertisement