For the best experience, open
https://m.punjabitribuneonline.com
on your mobile browser.
Advertisement

US air strike: ਯਮਨ ਵਿਚ ਹੂਤੀ ਬਾਗ਼ੀਆਂ ’ਤੇ ਅਮਰੀਕੀ ਹਮਲੇ ’ਚ 53 ਮੌਤਾਂ

10:13 AM Mar 17, 2025 IST
us air strike  ਯਮਨ ਵਿਚ ਹੂਤੀ ਬਾਗ਼ੀਆਂ ’ਤੇ ਅਮਰੀਕੀ ਹਮਲੇ ’ਚ 53 ਮੌਤਾਂ
ਯਮਨ ਦੇ ਸਨਾ ਵਿਚ ਅਮਰੀਕੀ ਹਵਾਈ ਹਮਲਿਆਂ ਮਗਰੋਂ ਯਮਨ ਦੇ ਲੋਕ ਆਪਣੀ ਦੁਕਾਨਾਂ ਅੱਗਿਓਂ ਮਲਬਾ ਸਾਫ਼ ਕਰਦੇ ਹੋਏ। -ਫੋੋਟੋ: ਪੀਟੀਆਈ
Advertisement

ਕਾਹਿਰਾ, 17 ਮਾਰਚ
US air strike: ਅਮਰੀਕਾ ਵੱਲੋਂ ਯਮਨ ਵਿਚ ਹੂਤੀ ਬਾਗ਼ੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਵਾਈ ਹਮਲਿਆਂ ਵਿਚ ਘੱਟੋ ਘੱਟ 53 ਵਿਅਕਤੀਆਂ ਦੀ ਮੌਤ ਹੋ ਗਈ ਤੇ 100 ਦੇ ਕਰੀਬ ਜ਼ਖ਼ਮੀ ਹੋ ਗਏ। ਹੂਤੀ ਬਾਗ਼ੀਆਂ ਵੱੱਲੋਂ ਸੰਚਾਲਿਤ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ।

Advertisement

ਇਨ੍ਹਾਂ ਅਮਰੀਕੀ ਹਮਲਿਆਂ ਮਗਰੋਂ ਇਰਾਨ ਹਮਾਇਤੀ ਹੂਤੀ ਬਾਗ਼ੀਆਂ ਨੇ ਹਮਲਿਆਂ ਦੀ ਧਮਕੀ ਦਿੱਤੀ ਹੈ, ਜਿਸ ਨਾਲ ਯਮਨ ਵਿਚ ਹੋਰ ਤਣਾਅ ਵਧਣ ਦਾ ਖ਼ਦਸ਼ਾ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ ਅਮਰੀਕੀ ਹਮਲਿਆਂ ਵਿਚ ਪੰਜ ਮਹਿਲਾਵਾਂ ਤੇ ਦੋ ਬੱਚਿਆਂ ਸਣੇ ਘੱਟ ਤੋਂ ਘੱਟ 53 ਵਿਅਕਤੀ ਮਾਰੇ ਗਏ ਅਤੇ ਰਾਜਧਾਨੀ ਸਨਾ ਤੇ ਸਾਊਦੀ ਅਰਬ ਦੀ ਸਰਹੱਦ ’ਤੇ ਬਾਗ਼ੀਆਂ ਦੇ ਗੜ੍ਹ ਸਾਦਾ ਸਣੇ ਹੋਰਨਾਂ ਸੂਬਿਆਂ ਵਿਚ ਸੌ ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ।

Advertisement
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਹਰੀ ਝੰਡੀ ਮਗਰੋਂ ਸ਼ਨਿੱਚਰਵਾਰ ਨੂੰ ਯਮਨ ਵਿਚ ਹੂਤੀ ਬਾਗ਼ੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਲੜੀਵਾਰ ਹਵਾਈ ਹਮਲੇ ਕੀਤੇ ਗਏ ਸਨ। ਟਰੰਪ ਨੇ ਚੇਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਇਰਾਨ ਹਮਾਇਤੀ ਹੂਤੀ ਬਾਗ਼ੀ ਅਹਿਮ ਸਮੁੰਦਰੀ ਗਲਿਆਰੇ ਵਿਚ ਆਉਣ ਜਾਣ ਵਾਲੇ ਮਾਲਵਾਹਕ ਬੇੜਿਆਂ ’ਤੇ ਹਮਲੇ ਬੰਦ ਨਹੀਂ ਕਰਦੇ, ਉਦੋਂ ਤੱਕ ਅਮਰੀਕਾ ਹਮਲੇ ਜਾਰੀ ਰੱਖੇਗਾ। ਏਪੀ

Advertisement
Author Image

Advertisement