ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਰ ਨੱਥਨ ਸ਼ਾਹ ਦੇ ਅਸਥਾਨ ’ਤੇ ਉਰਸ ਮੇਲਾ

08:41 AM Feb 01, 2024 IST
ਸਿਆਲਬਾ ਵਿੱਚ ਉਰਸ ਮੇਲੇ ਦੌਰਾਨ ਮਹਿਮਾਨਾਂ ਨੂੰ ਸਨਮਾਨਦੇ ਹੋਏ ਪ੍ਰਬੰਧਕ।

ਮਿਹਰ ਸਿੰਘ
ਕੁਰਾਲੀ, 31 ਜਨਵਰੀ
ਪਿੰਡ ਸਿਆਲਬਾ ਵਿੱਚ ਸਈਅਦ ਪੀਰ ਨੱਥਨ ਸ਼ਾਹ ਜੀ ਦੇ ਦਰਬਾਰ ਵਿੱਚ 51ਵਾਂ ਉਰਸ ਮੇਲਾ ਭਰਿਆ। ਨੱਥਨ ਸ਼ਾਹ ਸਭਾ ਸਿਆਲਬਾ ਦੀ ਨਿਗਰਾਨੀ ਹੇਠ ਹੋਏ ਮੇਲੇ ਸਬੰਧੀ ਫਕੀਰ ਮੁਹੰਮਦ ਸਾਬਰੀ, ਜ਼ਮੀਲ ਖਾਨ ਪੱਪੀ, ਅਬਦੁਲ ਸਤਾਰ, ਮੁਹੰਮਦ ਇਕਬਾਲ, ਅਸਲਮ ਲਾਲੀ ਅਤੇ ਮੰਗਾ ਖਾਨ ਆਦਿ ਨੇ ਦੱਸਿਆ ਕਿ ਖਤਮ ਦਰੂਦ ਹੋਣ ਮਗਰੋਂ ਸਹਾਰਨਪੁਰ ਤੋਂ ਆਏ ਅਮੀਰ ਸਾਬਰੀ ਕੱਵਾਲ ਪਾਰਟੀ ਵੱਲੋਂ ਕੱਵਾਲੀਆਂ ਪੇਸ਼ ਕੀਤੀਆਂ ਗਈਆਂ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਵਦੀਪ ਨਵੀ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਇਸ ਮੌਕੇ ਪੀਰ ਦੀ ਮਜ਼ਾਰ ਉੱਤੇ ਯਾਦਗਾਰੀ ਚਾਦਰ ਚੜ੍ਹਾਈ ਗਈ। ਇਸ ਮੌਕੇ ਮਹਿੰਦੀ ਹਸਨ, ਖਵਾਜ਼ਾ ਖਾਨ ਬੂਟਾ, ਸਲੀਮ ਸਾਬਰੀ ਪਿੰਕਾ ਤੇ ਚੰਨੀ ਕੰਸਾਲਾ ਸਮੇਤ ਗਾਇਕ ਉਮਿੰਦਰ ਉਮਾ ਆਦਿ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।
ਇਸੇ ਦੌਰਾਨ ਪਿੰਡ ਮਾਣਕਪੁਰ ਸ਼ਰੀਫ਼ ਵਿੱਚ ਹਜ਼ਰਤ ਹਾਫਿਜ਼ ਮੁਹੰਮਦ ਮੂਸਾ ਸਾਹਿਬ ਚਿਸ਼ਤੀ ਸਾਬਰੀ ਦੇ ਦਰਬਾਰ ਵਿੱਚ ਫ਼ਕੀਰ ਮੁਹੰਮਦ ਦੀ ਨਿਗਰਾਨੀ ਹੇਠ ਸੋਲ੍ਹਵੀਂ ਦਾ ਖਤਮ ਦਰੂਦ ਹੋਣ ਮਗਰੋਂ ਕੱਵਾਲੀ ਮਹਿਫਲ ਸਜਾਈ ਗਈ। ਇਸ ਉਰਸ ਵਿੱਚ ਭਾਰੀ ਗਿਣਤੀ ’ਚ ਸੰਗਤ ਨੇ ਹਾਜ਼ਰੀ ਭਰੀ।

Advertisement

Advertisement