ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਰੀਆ: ਕਿਸਾਨਾਂ ਨੇ ਸਹਿਕਾਰੀ ਸੁਸਾਇਟੀਆਂ ਨੂੰ ਤਾਲੇ ਜੜੇ

08:34 AM Aug 02, 2023 IST
ਸਹਿਕਾਰੀ ਸੁਸਾਇਟੀ ਦੇ ਦਫ਼ਤਰ ਨੂੰ ਤਾਲਾ ਮਾਰ ਕੇ ਧਰਨਾ ਦਿੰਦੇ ਹੋਏ ਕਿਸਾਨ।

ਪੱਤਰ ਪ੍ਰੇਰਕ
ਯਮੁਨਾਨਗਰ, 1 ਅਗਸਤ
ਭਾਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ਨੂੰ ਯੂਰੀਆ ਖਾਦ ਨਾ ਮਿਲਣ ਤੋਂ ਪ੍ਰੇਸ਼ਾਨ ਹੋ ਕੇ ਅੱਜ ਜ਼ਿਲ੍ਹੇ ਵਿੱਚ ਦਰਜਨਾਂ ਸਹਿਕਾਰੀ ਸੁਸਾਇਟੀਆਂ (ਪੈਕਸ) ਨੂੰ ਤਾਲੇ ਲਗਾ ਦਿੱਤੇ ਹਨ। ਯੂਰੀਆ ਖਾਦ ਨੂੰ ਲੈ ਕੇ ਯਮੁਨਾਨਗਰ ਜ਼ਿਲ੍ਹੇ ਵਿੱਚ ਹਾਹਾਕਾਰ ਮਚੀ ਹੋਈ ਹੈ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਭਾਸ਼ ਗੁੱਜਰ ਨੇ ਸਾਥੀਆਂ ਸਣੇ ਪਿੰਡ ਧੋੜੰਗ ’ਚ ਸਹਿਕਾਰੀ ਸੁਸਾਇਟੀ ਨੂੰ ਤਾਲਾ ਲਾਇਆ। ਉਨ੍ਹਾਂ ਦੱਸਿਆ ਕਿ ਉਹ ਆਪਣੀ ਟੀਮ ਨਾਲ ਰਣਜੀਤਪੁਰ ਜਾ ਰਹੇ ਸਨ, ਜਿੱਥੇ ਕੱਲ੍ਹ 100 ਕੱਟੇ ਯੂਰੀਆ ਖਾਦ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਕਿਸੇ ਇੱਕ ਨਿੱਜੀ ਵਿਕਰੇਤਾ ਕੋਲ ਲਿਜਾਣ ਦੀ ਗੱਲ ਸਾਹਮਣੇ ਆਈ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਿਸਾਨਾਂ ਨੂੰ ਸੂਚਨਾ ਮਿਲੀ ਸੀ ਕਿ ਧੌੜੰਗ ਪੈਕਸ ਕੋਲ ਖਾਦ ਆਈ ਹੈ ਪਰ ਪੈਕਸ ਦੇ ਮੁਲਾਜ਼ਮ ਇਹ ਕਹਿ ਕੇ ਖਾਦ ਦੇਣ ਤੋਂ ਇਨਕਾਰ ਕਰ ਰਹੇ ਹਨ ਕਿ ਅਜੇ ਤੱਕ ਪਿੱਛੇ ਤੋਂ ਆਰਡਰ ਨਹੀਂ ਆਏ ਹਨ। ਇਸ ਕਰ ਕੇ ਉਨ੍ਹਾਂ ਮੁਲਾਜ਼ਮਾਂ ਨੂੰ ਬਾਹਰ ਕੱਢ ਕੇ ਤਾਲਾ ਲਗਾ ਦਿੱਤਾ। ਇਸ ਤੋਂ 2 ਘੰਟੇ ਬਾਅਦ ਐੱਸਐੱਚਓ ਸਦਰ ਯਮੁਨਾਨਗਰ ਜੋਗਿੰਦਰ ਸਿੰਘ ਆਪਣੀ ਟੀਮ ਸਣੇ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਕਿਸਾਨਾਂ ਨੂੰ ਖਾਦ ਦੇਣ ਦੇ ਆਦੇਸ਼ ਲੈ ਕੇ ਦਿੱਤੇ। ਭਾਰਤੀ ‍ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਖਾਦ ਨਾ ਮਿਲਣ ਕਾਰਨ ਸੰਧਾਏ, ਭੱਟੂਵਾਲਾ, ਮੰਡੇਬਰ ਅਤੇ ਖਿਜ਼ਰਾਬਾਦ ਆਦਿ ਦੀਆਂ ਦਰਜਨਾਂ ਸਹਿਕਾਰੀ ਸੁਸਾਇਟੀਆਂ ’ਤੇ ਤਾਲਾਬੰਦੀ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਰਕਾਰ ਦੀ ਨੀਤੀ ਅਤੇ ਨੀਅਤ ਕਿਸਾਨਾਂ ਨੂੰ ਤਬਾਹ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਸਰਮਾਰੇਦਾਰਾਂ ਦੀ ਸਰਕਾਰ ਤੋਂ ਆਪਣੇ ਕਾਰਜਕਾਲ ਦੇ ਕਈ ਵਰ੍ਹਿਆਂ ਦੌਰਾਨ ਵੀ ਯੂਰੀਆ ਖਾਦ ਦੀ ਸਮੱਸਿਆ ਹੱਲ ਨਹੀਂ ਹੋ ਸਕੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜ਼ਿਲ੍ਹੇ ਵਿੱਚ ਖਾਦਾਂ ਦੀ ਸਪਲਾਈ ਦਾ ਪ੍ਰਬੰਧ ਠੀਕ ਨਾ ਹੋਇਆ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰਤਨਮਨ ਦੀ ਅਗਵਾਈ ਹੇਠ ਕਾਰਜਕਾਰਨੀ ਦੀ ਮੀਟਿੰਗ ਕਰ ਕੇ ਸਖ਼ਤ ਫ਼ੈਸਲਾ ਲਿਆ ਜਾਵੇਗਾ। ਇਸ ਮੌਕੇ ਪ੍ਰਧਾਨ ਪਵਨ ਗੋਇਲ ਦਾਮਲਾ, ਗੁਰਦਿਆਲ ਕੰਬੋਜ, ਵਿਨੋਦ ਕੰਜਾਨੂ, ਬਲਬੀਰ ਸਿੰਘ ਹਾਫਿਜ਼ਪੁਰ, ਸੇਠ ਪਾਲ ਗੁੱਜਰ, ਮੋਹਨ ਲਾਲ ਸ਼ਰਮਾ, ਰਾਮ ਕੁਮਾਰ ਸੈਣੀ, ਅਰੁਣ ਨੰਦਪੁਰਾ, ਅਵਤਾਰ ਸਿੰਘ, ਮਲਕੀਤ ਸਿੰਘ, ਧਰਮਪਾਲ ਕੂੰਜਲ, ਪਵਨ ਕੁਮਾਰ ਗੁੱਜਰ, ਕੁੜਾ ਰਾਮ ਗੁੱਜਰ, ਸਤਵੀਰ ਸਿੰਘ, ਬਲਿੰਦਰ ਕੁਮਾਰ, ਸਤਨਾਮ ਸਿੰਘ ਗੁੱਜਰ ਆਦਿ ਕਿਸਾਨ ਹਾਜ਼ਰ ਸਨ।
ਦੂਜੇ ਪਾਸੇ ਬਿਲਾਸਪੁਰ ਦੇ ਉਪ ਮੰਡਲ ਅਧਿਕਾਰੀ ਜਸਪਾਲ ਸਿੰਘ ਗਿੱਲ ਨੇ ਖੇਤੀ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਯੂਰੀਆ ਖਾਦ ਦੀ ਸਪਲਾਈ ਦੇ ਸਬੰਧ ਵਿੱਚ ਚਰਚਾ ਕੀਤੀ। ਖੇਤੀ ਵਿਭਾਗ ਦੇ ਐੱਸਡੀਓ ਰਾਕੇਸ਼ ਨੇ ਦੱਸਿਆ ਕਿ ਕਿਸਾਨਾਂ ਨੂੰ ਕੋਆਪਰੇਟਵਿ ਸੁਸਾਇਟੀ ਪੈਕਸ ਰਾਹੀਂ ਯੂਰੀਆ ਖਾਦ ਦੀ ਪੂਰੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਖਾਦ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਬੈਠਕ ਵਿੱਚ ਬਲਾਕ ਖੇਤੀ ਅਧਿਕਾਰੀ ਹਰਿੰਦਰ ਕੰਬੋਜ, ਆਸਿਤ ਅਤੇ ਵਵਿੇਕ ਮੌਜੂਦ ਸਨ।

Advertisement

Advertisement