ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਪੀਐੱਸਸੀ ਚੇਅਰਮੈਨ ਮਨੋਜ ਸੋਨੀ ਵੱਲੋਂ ਅਸਤੀਫ਼ਾ

07:25 AM Jul 21, 2024 IST

ਨਵੀਂ ਦਿੱਲੀ, 20 ਜੁਲਾਈ
ਕੇਂਦਰੀ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੇ ਚੇਅਰਮੈਨ ਮਨੋਜ ਸੋਨੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ, ਉਨ੍ਹਾਂ ਦਾ ਕਾਰਜਕਾਲ ਮਈ 2029 ਵਿੱਚ ਪੂਰਾ ਹੋਣਾ ਸੀ। ਇਹ ਜਾਣਕਾਰੀ ਅੱਜ ਅਧਿਕਾਰਤ ਸੂਤਰਾਂ ਨੇ ਦਿੱਤੀ।
ਸੂਤਰਾਂ ਨੇ ਕਿਹਾ, ‘‘ਮਨੋਜ ਸੋਨੀ ਦਾ ਅਸਤੀਫ਼ਾ ਕਿਸੇ ਵੀ ਤਰ੍ਹਾਂ ਪ੍ਰੋਬੇਸ਼ਨਰ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂਪੀਐੱਸਸੀ ਦੇ ਵਿਵਾਦਾਂ ਤੇ ਦੋਸ਼ਾਂ ਵਿੱਚ ਘਿਰਨ ਨਾਲ ਸਬੰਧਤ ਨਹੀਂ ਹੈ।’’ ਇਕ ਸੂਤਰ ਨੇ ਕਿਹਾ, ‘‘ਯੂਪੀਐੱਸਸੀ ਦੇ ਚੇਅਰਮੈਨ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਕਰੀਬ ਇਕ ਪੰਦਰਵਾੜੇ ਪਹਿਲਾਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ, ਜੋ ਕਿ ਹਾਲੇ ਮਨਜ਼ੂਰ ਹੋਣਾ ਬਾਕੀ ਹੈ।’’ ਪ੍ਰਸਿੱਧ ਸਿੱਖਿਆ ਸ਼ਾਸਤਰੀ ਸੋਨੀ (59) ਨੇ 28 ਜੂਨ 2017 ਨੂੰ ਕਮਿਸ਼ਨ ਦੇ ਮੈਂਬਰ ਵਜੋਂ ਅਹੁਦਾ ਸੰਭਾਲਿਆ ਸੀ। ਉਪਰੰਤ ਉਨ੍ਹਾਂ 16 ਮਈ 2023 ਨੂੰ ਯੂਪੀਐੱਸਸੀ ਦੇ ਚੇਅਰਮੈਨ ਵਜੋਂ ਹਲਫ਼ ਲਿਆ ਸੀ। ਉਨ੍ਹਾਂ ਦਾ ਕਾਰਜਕਾਲ 15 ਮਈ 2029 ਨੂੰ ਪੂਰਾ ਹੋਣਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸੋਨੀ ਯੂਪੀਐੱਸਸੀ ਦੇ ਚੇਅਰਮੈਨ ਬਣਨ ਦੇ ਇੱਛੁਕ ਨਹੀਂ ਸਨ ਅਤੇ ਉਨ੍ਹਾਂ ਨੇ ਅਹੁਦੇ ਤੋਂ ਮੁਕਤ ਕਰਨ ਦੀ ਅਪੀਲ ਕੀਤੀ ਸੀ, ਪਰ ਉਦੋਂ ਉਨ੍ਹਾਂ ਦੀ ਅਪੀਲ ਸਵੀਕਾਰ ਨਹੀਂ ਸੀ ਕੀਤੀ ਗਈ। ਉਨ੍ਹਾਂ ਕਿਹਾ ਕਿ ਸੋਨੀ ਹੁਣ ‘ਸਮਾਜਿਕ-ਧਾਰਮਿਕ ਗਤੀਵਿਧੀਆਂ’ ਨੂੰ ਵਧੇਰੇ ਸਮਾਂ ਦੇਣਾ ਚਾਹੁੰਦੇ ਹਨ।
ਇਹ ਘਟਨਾਕ੍ਰਮ ਇਸ ਵਾਸਤੇ ਅਹਿਮੀਅਤ ਰੱਖਦਾ ਹੈ ਕਿਉਂਕਿ ਯੂਪੀਐੱਸਸੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਸ ਨੇ ਪ੍ਰੋਬੇਸ਼ਨਰ ਆਈਏਐੱਸ ਅਧਿਕਾਰੀ ਪੂਜਾ ਖੇੜਕਰ ਖ਼ਿਲਾਫ਼ ਕਈ ਕਾਰਵਾਈਆਂ ਸ਼ੁਰੂ ਕੀਤੀਆਂ ਹਨ, ਜਿਨ੍ਹਾਂ ਵਿੱਚ ਫ਼ਰਜ਼ੀ ਪਛਾਣ ਦਸਤਾਵੇਜ਼ ਰਾਹੀਂ ਸਿਵਲ ਸੇਵਾ ਪ੍ਰੀਖਿਆ ਵਿੱਚ ਸ਼ਾਮਲ ਹੋਣ ਦੇ ਵਧੇਰੇ ਮੌਕੇ ਹਾਸਲ ਕਰਨ ਦੇ ਦੋਸ਼ ਹੇਠ ਉਸ ਖ਼ਿਲਾਫ਼ ਐੱਫਆਈਆਰ ਦਰਜ ਕਰਵਾਉਣਾ ਸ਼ਾਮਲ ਹੈ। ਕਮਿਸ਼ਨ ਨੇ ਦੋਸ਼ਾਂ ਦੀ ਡੂੰਘੀ ਜਾਂਚ ਤੋਂ ਬਾਅਦ ਖੇੜਕਰ ਖ਼ਿਲਾਫ਼ ਅਪਰਾਧਿਕ ਕੇਸ ਦਰਜ ਕਰਵਾਇਆ। ਕਮਿਸ਼ਨ ਨੇ ਸਿਵਲ ਸੇਵਾ ਪ੍ਰੀਖਿਆ-2022 ਲਈ ਉਸ ਦੀ ਉਮੀਦਵਾਰੀ ਰੱਦ ਕਰਨ ਅਤੇ ਭਵਿੱਖ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਉਸ ਨੂੰ ‘ਕਾਰਨ ਦੱਸੋ’ ਨੋਟਿਸ ਵੀ ਜਾਰੀ ਕੀਤਾ ਹੈ। -ਪੀਟੀਆਈ

Advertisement

ਯੂਪੀਐੱਸਸੀ ਚੇਅਰਮੈਨ ਨੂੰ ਮੌਜੂਦਾ ਵਿਵਾਦ ਕਾਰਨ ਅਹੁਦੇ ਤੋਂ ਹਟਾਇਆ: ਕਾਂਗਰਸ

ਨਵੀਂ ਦਿੱਲੀ: ਯੂਪੀਐੱਸਸੀ ਦੇ ਚੇਅਰਮੈਨ ਮਨੋਜ ਸੋਨੀ ਵੱਲੋਂ ਨਿੱਜੀ ਕਾਰਨਾਂ ਦੇ ਹਵਾਲੇ ਨਾਲ ਦਿੱਤੇ ਗਏ ਅਸਤੀਫ਼ੇ ਬਾਰੇ ਕਾਂਗਰਸ ਨੇ ਕਿਹਾ ਕਿ ਚੇਅਰਮੈਨ ਨੂੰ ਜ਼ਾਹਿਰ ਤੌਰ ’ਤੇ ਮੌਜੂਦਾ ਵਿਵਾਦ ਜਿਸ ਵਿੱਚ ਕਮਿਸ਼ਨ ਦੀ ਸ਼ਮੂਲੀਅਤ ਹੈ, ਕਾਰਨ ਅਹੁਦੇ ਤੋਂ ਹਟਾਇਆ ਗਿਆ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ-ਆਰਐੱਸਐੱਸ ਭਾਰਤ ਦੀਆਂ ਸੰਵਿਧਾਨਕ ਸੰਸਥਾਵਾਂ ਦੇ ਵੱਕਾਰ, ਇਮਾਨਦਾਰੀ ਅਤੇ ਖ਼ੁਦਮੁਖ਼ਤਿਆਰੀ ਨੂੰ ਢਾਹ ਲਗਾ ਕੇ ਯੋਜਨਾਬੱਧ ਢੰਗ ਨਾਲ ਇਨ੍ਹਾਂ ਸੰਸਥਾਵਾਂ ’ਤੇ ਸੰਸਥਾਗਤ ਕਬਜ਼ਾ ਕਰਨ ਵਿੱਚ ਸ਼ਾਮਲ ਹਨ। ਉਨ੍ਹਾਂ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਕਈ ਘੁਟਾਲੇ ਜਿਨ੍ਹਾਂ ਨੇ ਯੂਪੀਐੱਸਸੀ ਦਾ ਅਕਸ ਖ਼ਰਾਬ ਕੀਤਾ ਹੈ, ਕੌਮੀ ਚਿੰਤਾ ਦਾ ਵਿਸ਼ਾ ਹਨ।’’ ਉਨ੍ਹਾਂ ਕਿਹਾ, ‘‘ਇਹ ਨਿਰਾਸ਼ਾਜਨਕ ਹੈ ਯੂਪੀਐੱਸਸੀ ਦੇ ਚੇਅਰਪਰਸਨ ਨੇ ਕਾਰਜਕਾਲ ਖ਼ਤਮ ਹੋਣ ਤੋਂ ਪੰਜ ਸਾਲ ਪਹਿਲਾਂ ਹੀ ਅਸਤੀਫ਼ਾ ਕਿਵੇਂ ਦੇ ਦਿੱਤਾ। ਉਨ੍ਹਾਂ ਦਾ ਅਸਤੀਫ਼ਾ ਇਕ ਮਹੀਨੇ ਤੱਕ ਗੁਪਤ ਕਿਉਂ ਰੱਖਿਆ ਗਿਆ? ਕੀ ਕਈ ਘੁਟਾਲਿਆਂ ਤੇ ਅਸਤੀਫ਼ੇ ਵਿਚਾਲੇ ਕੋਈ ਸਬੰਧ ਹੈ? ਮੋਦੀ ਜੀ ਦੇ ਇਸ ਰਤਨ ਨੂੰ ਗੁਜਰਾਤ ਤੋਂ ਲਿਆਂਦਾ ਗਿਆ ਸੀ ਅਤੇ ਯੂਪੀਐੱਸਸੀ ਦੇ ਚੇਅਰਪਰਸਨ ਵਜੋਂ ਤਰੱਕੀ ਦਿੱਤੀ ਗਈ।’’ ਖੜਗੇ ਨੇ ਕਿਹਾ, ‘‘ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿੱਚ ਯੂਪੀਐੱਸਸੀ ’ਚ ਇਸ ਤਰ੍ਹਾਂ ਦੀ ਧੋਖਾਧੜੀ ਦੇ ਮਾਮਲੇ ਸਾਹਮਣੇ ਨਾ ਆਉਣ।’’ ਉੱਧਰ, ਕਾਂਗਰਸ ਦੇ ਜਨਰਲ ਸਕੱਤਰ ਤੇ ਸੰਚਾਰ ਵਿੰਗ ਦੇ ਇੰਚਾਰਜ ਜੈਰਾਮ ਰਮੇਸ਼ ਨੇ ਕਿਹਾ, ‘‘ਯੂਪੀਐੱਸਸੀ ਦੇ ਚੇਅਰਮੈਨ ਦੇ ਅਸਤੀਫ਼ੇ ਪਿੱਛੇ ਉਹ ਜਿਹੜੇ ਮਰਜ਼ੀ ਕਾਰਨ ਦੱਸੀ ਜਾਣ ਪਰ ਇਹ ਸਪੱਸ਼ਟ ਹੈ ਕਿ ਉਸ ਨੂੰ ਮੌਜੂਦਾ ਵਿਵਾਦ ਕਾਰਨ ਅਹੁਦੇ ਤੋਂ ਹਟਾਇਆ ਗਿਆ ਹੈ, ਜਿਸ ਵਿੱਚ ਯੂਪੀਐੱਸਸੀ ਸ਼ਾਮਲ ਹੈ।’’ -ਪੀਟੀਆਈ

Advertisement
Advertisement
Advertisement