For the best experience, open
https://m.punjabitribuneonline.com
on your mobile browser.
Advertisement

ਜੈਨ ਟਾਵਰ ’ਤੇ ਬੋਰਡ ਲਗਾਉਣ ਉੱਤੇ ਹੰਗਾਮਾ

06:56 AM May 03, 2024 IST
ਜੈਨ ਟਾਵਰ ’ਤੇ ਬੋਰਡ ਲਗਾਉਣ ਉੱਤੇ ਹੰਗਾਮਾ
ਸੰਗਰੂਰ ’ਚ ਹੰਗਾਮੇ ਦੌਰਾਨ ਦੋਵੇਂ ਧਿਰਾਂ ਨੂੰ ਸ਼ਾਂਤ ਕਰਦੀ ਹੋਈ ਪੁਲੀਸ। ਫੋਟੋ: ਲਾਲੀ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 2 ਮਈ
ਸ਼ਹਿਰ ਦੇ ਰਣਬੀਰ ਕਲੱਬ ਨਜ਼ਦੀਕ ਟੈਲੀਫੋਨ ਐਕਸਚੇਂਜ ਰੋਡ ’ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੀ ਟੀਮ ਇੱਥੇ ਜੈਨ ਟਾਵਰ ਦੇ ਮਾਲਕ ਵੱਲੋਂ ਆਪਣੀ ਇਮਾਰਤ ਉਪਰ ਲਗਾਇਆ ਬੋਰਡ ਉਤਾਰਨ ਲਈ ਪੁੱਜ ਗਈ। ਇਸ ਮੌਕੇ ਇਮਾਰਤ ਦੇ ਮਾਲਕ ਵੱਲੋਂ ਕੌਂਸਲ ਦੀ ਕਾਰਵਾਈ ਦਾ ਵਿਰੋਧ ਕੀਤਾ ਗਿਆ। ਦੋਵਾਂ ਧਿਰਾਂ ਵਿਚਕਾਰ ਤਕਰਾਰ ਹੋਈ। ਮੌਕੇ ’ਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਸ਼ਹਿਰ ਦੇ ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਵੀ ਮੌਕੇ ’ਤੇ ਪੁੱਜ ਗਏ।
ਜੈਨ ਟਾਵਰ ਦੇ ਮਾਲਕ ਸ਼ੁਸ਼ੀਲ ਜੈਨ ਨੇ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਉਨ੍ਹਾਂ ਵੱਲੋਂ ਇਹ ਇਮਾਰਤ ਖਰੀਦ ਕੀਤੀ ਸੀ। ਉਦੋਂ ਤੋਂ ਹੀ ਨਗਰ ਕੌਂਸਲ ਵਲੋਂ ਉਸ ਨੂੰ ਤੰਗ ਕੀਤਾ ਜਾ ਰਿਹਾ ਹੈ ਜਿਸ ਦੇ ਪਿੱਛੇ ਇੱਕ ਸ਼ਿਕਾਇਤਕਰਤਾ ਦਾ ਹੱਥ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਆਪਣੀ ਦੁਕਾਨ/ਇਮਾਰਤ ਜੈਨ ਮੈਗਾ ਮਾਰਟ ਉਪਰ ਨਵਾਂ ਬੋਰਡ ਲਗਾਇਆ ਸੀ ਜਿਸ ਨੂੰ ਉਤਾਰਨ ਲਈ ਨਗਰ ਕੌਂਸਲ ਵੱਲੋਂ ਨੋਟਿਸ ਭੇਜਿਆ ਜਿਸ ਤੋਂ ਪੰਦਰਾਂ ਮਿੰਟ ਬਾਅਦ ਹੀ ਜੇਸੀਬੀ ਮਸ਼ੀਨ ਲੈ ਕੇ ਨਗਰ ਕੌਂਸਲ ਦੀ ਟੀਮ ਬੋਰਡ ਉਤਾਰਨ ਪੁੱਜ ਗਈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਕੇਸ ਚੱਲ ਰਿਹਾ ਹੈ। ਅਦਾਲਤ ਵੱਲੋਂ ਸਟੇਟਸ-ਕੋ ਕੀਤਾ ਹੈ ਜਿਸ ਦੇ ਤਹਿਤ ਇਮਾਰਤ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ ਅਤੇ ਉਹ ਅਦਾਲਤ ਦੇ ਹੁਕਮਾਂ ਦਾ ਪਾਲਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੁਕਾਨ ਉਪਰ ਬੋਰਡ ਲਗਾਉਣ ’ਤੇ ਹੀ ਨਗਰ ਕੌਂਸਲ ਵੱਲੋਂ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਸ ਦੇ ਖ਼ਿਲਾਫ਼ ਉਹ ਅਦਾਲਤ ’ਚ ਜਾਣਗੇ।
ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪ੍ਰਿੰਸ ਨੇ ਕਿਹਾ ਕਿ ਦੁਕਾਨਦਾਰ ਨੂੰ ਆਪਣੀ ਦੁਕਾਨ ’ਤੇ ਬੋਰਡ ਲਗਾਉਣ ਦਾ ਹੱਕ ਹੈ। ਮੌਕੇ ’ਤੇ ਕੌਂਸਲ ਟੀਮ ਦੀ ਅਗਵਾਈ ਕਰ ਰਹੇ ਸੈਨੇਟਰੀ ਇੰਸਪੈਕਟਰ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਈ.ਓ. ਨਗਰ ਕੌਂਸਲ ਵੱਲੋਂ ਬੋਰਡ ਉਤਾਰਨ ਦੇ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਦੁਕਾਨਦਾਰ ਨੂੰ ਨੋਟਿਸ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬੋਰਡ ਉਤਾਰ ਦਿੱਤਾ। ਮੌਕੇ ’ਤੇ ਸਿਟੀ ਪੁਲੀਸ ਵੀ ਪੁੱਜ ਗਈ ਜਿਸ ਮਗਰੋਂ ਮਾਮਲਾ ਸ਼ਾਂਤ ਹੋਇਆ।

Advertisement

Advertisement
Author Image

joginder kumar

View all posts

Advertisement
Advertisement
×