For the best experience, open
https://m.punjabitribuneonline.com
on your mobile browser.
Advertisement

ਗ੍ਰਿਫ਼ਤਾਰ ਕੀਤੀ ਮਹਿਲਾ ਡਾਕਟਰ ਵੱਲੋਂ ਹੰਗਾਮਾ

09:06 AM Feb 11, 2024 IST
ਗ੍ਰਿਫ਼ਤਾਰ ਕੀਤੀ ਮਹਿਲਾ ਡਾਕਟਰ ਵੱਲੋਂ ਹੰਗਾਮਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 10 ਫਰਵਰੀ
ਥਾਣਾ ਸਦਰ ਦੇ ਅਧੀਨ ਆਉਂਦੀ ਪੁਲੀਸ ਚੌਕੀ ਮਰਾਡੋ ਵਿੱਚ ਪੁਲੀਸ ਵੱਲੋਂ ਐੱਸਸੀਐੱਸਟੀ ਐਕਟ ਦੇ ਤਹਿਤ ਗ੍ਰਿਫ਼ਤਾਰ ਕੀਤੀ ਗਈ ਫਿਜ਼ੀਓਥੈਰਪਿਸਟ ਮਹਿਲਾ ਡਾਕਟਰ ਨੇ ਸਿਵਲ ਹਸਪਤਾਲ ਵਿੱਚ ਕਾਫ਼ੀ ਹੰਗਾਮਾ ਕੀਤਾ।
ਜਦੋਂ ਪੁਲੀਸ ਮੁਲਾਜ਼ਮ ਔਰਤ ਨੂੰ ਗ੍ਰਿਫ਼ਤਾਰ ਕਰਨ ਆਏ ਤਾਂ ਪਹਿਲਾਂ ਮਹਿਲਾ ਡਾਕਟਰ ਨੇ ਉਸ ਦੇ ਹੱਥਾਂ ’ਤੇ ਕਾਫ਼ੀ ਬੁਰੇ ਤਰੀਕੇ ਦੇ ਨਾਲ ਦੰਦ ਮਾਰ ਦਿੱਤੇ। ਜਿਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਉਸਨੂੰ ਲੈ ਕੇ ਸਿਵਲ ਹਸਪਤਾਲ ਪੁੱਜੇ ਤਾਂ ਔਰਤ ਦੀ ਹੰਗਾਮਾ ਦੌਰਾਨ ਨੱਕ ’ਤੇ ਸੱਟ ਲੱਗ ਗਈ। ਥਾਣਾ ਸਦਰ ਦੀ ਪੁਲੀਸ ਨੇ ਸ਼ਹੀਦ ਕਰਨੈਲ ਸਿੰਘ ਨਗਰ ਵਾਸੀ ਔਰਤ ਸੋਨੀਆ ਮਲਹੋਤਰਾ ਨੇ ਪ੍ਰਦੀਪ ਸਿੰਘ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਸੀ। ਪੁਲੀਸ ਕੋਲ ਪ੍ਰਦੀਪ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਮੁਤਾਬਕ ਦੋ ਦਿਨ ਪਹਿਲਾਂ ਉਹ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਮਹਿਲਾ ਡਾਕਟਰ ਉਥੋਂ ਕਾਰ ਲੈ ਕੇ ਲੰਘ ਰਹੀ ਸੀ। ਇਸ ਦੌਰਾਨ ਉਸਨੇ ਉਸਨੂੰ ਗਾਲਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਨਾਲ ਹੀ ਜਾਤੀਸੂਚਕ ਸ਼ਬਦ ਵੀ ਬੋਲੇ। ਜਿਸ ਤੋਂ ਬਾਅਦ ਉਸਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਦਿੱਤਾ। ਉਸਨੇ ਦੱਸਿਆ ਕਿ ਜਦੋਂ ਪੁਲੀਸ ਮੁਲਾਜ਼ਮ ਮੌਕੇ ’ਤੇ ਪੁੱਜੇ ਤਾਂ ਔਰਤ ਨੇ ਉਨ੍ਹਾਂ ਦੇ ਸਾਹਮਣੇ ਹੀ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ। ਔਰਤ ਨੇ ਕਾਫ਼ੀ ਰੌਲਾ ਵੀ ਪਾਇਆ। ਉਧਰ, ਡਾ. ਸੋਨੀਆ ਨੇ ਵੀ ਦੋਸ਼ ਲਗਾਏ ਸੀ ਕਿ ਉਹ ਗੋਲਡ ਮੈਡਲਿਸਟ ਹੈ। ਉਸਦੇ ਇਲਾਕੇ ਵਿੱਚ ਨਸ਼ਾ ਵਿੱਕਦਾ ਹੈ, ਲੋਕ ਦੇਹਵਪਾਰ ਦਾ ਧੰਦਾ ਕਰਵਾਉਂਦੇ ਹਨ। ਪਰ ਪੁਲੀਸ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਹੀ ਤੰਗ ਕਰ ਰਹੀ ਹੈ।
ਮਹਿਲਾ ਡਾਕਟਰ ਨੇ ਦੋਸ਼ ਲਗਾਏ ਕਿ ਉਸਦੇ ਖ਼ਿਲਾਫ਼ ਹੁਣ ਜਦੋਂ ਕੇਸ ਦਰਜ ਕਰ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਉਸ ਨਾਲ ਪੁਲੀਸ ਮੁਲਾਜ਼ਮਾਂ ਨੇ ਮਾਰਕੁੱਟ ਕੀਤੀ ਹੈ। ਥਾਣਾ ਸਦਰ ਦੇ ਐੱਸਐੱਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਹਿਲਾ ਜੋ ਦੋਸ਼ ਲਗਾ ਰਹੇ ਹਨ, ਉਹ ਗਲਤ ਹਨ। ਉਨ੍ਹਾਂ ਖ਼ਿਲਾਫ਼ ਐੱਫਆਈਆਰ ਦਰਜ ਹੈ।

Advertisement

Advertisement
Author Image

Advertisement
Advertisement
×