For the best experience, open
https://m.punjabitribuneonline.com
on your mobile browser.
Advertisement

ਝੋਨੇ ਦਾ ਬੀਜ ਨਾ ਮਿਲਣ ਤੋਂ ਨਿਰਾਸ਼ ਕਿਸਾਨਾਂ ਵੱਲੋਂ ਹੰਗਾਮਾ

08:57 AM May 08, 2024 IST
ਝੋਨੇ ਦਾ ਬੀਜ ਨਾ ਮਿਲਣ ਤੋਂ ਨਿਰਾਸ਼ ਕਿਸਾਨਾਂ ਵੱਲੋਂ ਹੰਗਾਮਾ
ਬਾਬੈਨ ਮੰਡੀ ’ਚ ਕਿਸਾਨਾਂ ਨੂੰ ਸਮਝਾਉਂਦਾ ਹੋਇਆ ਪੁਲੀਸ ਅਧਿਕਾਰੀ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 7 ਮਈ
ਬਾਬੈਨ ਵਿਚ ਸਵਾਨਾ ਕੰਪਨੀ ਦੇ ਝੋਨੇ ਦਾ 7501 ਤੇ 7301 ਕਿਸਮ ਦਾ ਬੀਜ ਨਾ ਮਿਲਣ ’ਤੇ ਰੋਹ ’ਚ ਆਏ ਕਿਸਾਨਾਂ ਨੇ ਹੰਗਾਮਾ ਕਰ ਦਿੱਤਾ, ਜਿਸ ਕਰ ਕੇ ਮੌਕੇ ’ਤੇ ਪੁਲੀਸ ਬੁਲਾਉਣੀ ਪਈ। ਏਐੱਸਆਈ ਰਣਬੀਰ ਸਿੰਘ ਦੀ ਟੀਮ ਨੇ ਝੋਨੇ ਦੇ ਬੀਜ ਨੂੰ ਲੈ ਕੇ ਰੋਹ ਵਿਚ ਆਏ ਕਿਸਾਨਾਂ ਨੂੰ ਸਮਝਾਇਆ ਤੇ ਉਨ੍ਹਾਂ ਦਾ ਗੁੱਸਾ ਠੰਢਾ ਕੀਤਾ। ਦਰਅਸਲ ਬਾਬੈਨ ਅਨਾਜ ਮੰਡੀ ’ਚ ਸਵਾਨਾ ਕੰਪਨੀ ਦੇ ਬੀਜ ਦੀ ਇਕ ਹੀ ਦੁਕਾਨ ਰੋਹਿਤ ਫਰਟੀਲਾਈਜ਼ਰ ਦੇ ਨਾਂ ’ਤੇ ਹੈ, ਜਿਸ ’ਤੇ ਅੱਜ ਝੋਨੇ ਦੀ 7501 ਕਿਸਮ ਦੇ 10 ਬੈਗ ਆਏ ਸਨ। ਜਿਵੇਂ ਹੀ ਕਿਸਾਨਾਂ ਨੂੰ ਭਿਣਕ ਲੱਗੀ ਤਾਂ ਵੱਡੀ ਗਿਣਤੀ ਵਿਚ ਕਿਸਾਨ ਦੁਕਾਨ ’ਤੇ ਜਮ੍ਹਾਂ ਹੋ ਗਏ। ਬੀਜ ਘੱਟ ਹੋਣ ਕਾਰਨ ਕਿਸਾਨਾਂ ਨੂੰ ਸਿਰਫ ਇਕ-ਇਕ ਥੈਲੀ ਹੀ ਦਿੱਤੀ ਗਈ। ਬੀਜ ਖਤਮ ਹੋਣ ਤੋਂ ਬਾਅਦ ਵੱਡੀ ਗਿਣਤੀ ਵਿਚ ਕਿਸਾਨ ਬੀਜ ਲੈਣ ਤੋਂ ਵਾਂਝੇ ਰਹਿ ਗਏ, ਜਿਸ ’ਤੇ ਕਿਸਾਨਾਂ ਨੇ ਹੰਗਾਮਾ ਕਰ ਦਿੱਤਾ। ਮੌਕੇ ’ਤੇ ਪੁਲੀਸ ਟੀਮ ਨੇ ਆ ਕੇ ਕਿਸਾਨਾਂ ਨੂੰ ਸਮਝਾਇਆ ਤਾਂ ਕਿਸਾਨ ਚਲੇ ਗਏ। ਕਿਸਾਨਾਂ ਦਾ ਦੋਸ਼ ਹੈ ਕਿ ਦੁਕਾਨ ’ਤੇ ਝੋਨੇ ਦਾ ਬੀਜ ਜ਼ਿਆਦਾ ਆਇਆ ਸੀ ਪਰ ਕਿਸਾਨਾਂ ਨੂੰ ਘੱਟ ਵੰਡਿਆ ਗਿਆ ਹੈ। ਕਿਸਾਨਾਂ ਨੇ ਪ੍ਰਸ਼ਾਸਨ ਤੋਂ ਤੁਰੰਤ 7501 ਕਿਸਮ ਦਾ ਬੀਜ ਉਪਲਬਧ ਕਰਾਉਣ ਦੀ ਮੰਗ ਕੀਤੀ ਤਾਂ ਜੋ ਉਹ ਸਮਾਂ ਰਹਿੰਦੇ ਆਪਣੀ ਫਸਲ ਬੀਜ ਸਕਣ। ਖੇਤੀ ਵਿਭਾਗ ਦੇ ਅਧਿਕਾਰੀ ਅਵਿਨਾਸ਼ ਸਿੰਘ ਦਾ ਕਹਿਣਾ ਹੈ ਕਿ ਅੱਜ ਬਾਬੈਨ ਵਿਚ ਸਵਾਨ ਕੰਪਨੀ ਦੇ ਡੀਲਰ ਰੋਹਿਤ ਫਰਟੀਲਾਈਜ਼ਰ ਦੀ ਦੁਕਾਨ ’ਤੇ ਝੋਨੇ ਦੇ ਬੀਜ 7501 ਦੇ 10 ਥੈਲੇ ਆਏ ਸਨ, ਜੋ ਕਿਸਾਨਾਂ ਨੂੰ ਵੰਡ ਦਿੱਤੇ ਗਏ। ਉਨ੍ਹਾਂ ਕਿਹਾ ਕਿ ਬੀਜ ਘੱਟ ਸੀ ਤੇ ਲੈਣ ਵਾਲੇ ਜ਼ਿਆਦਾ ਸਨ, ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਪਿਆ। ਉਨ੍ਹਾਂ ਕਿਹਾ ਕਿ ਜਿਵੇਂ ਹੀ ਹੋਰ ਬੀਜ ਆਏਗਾ, ਕਿਸਾਨਾਂ ਨੂੰ ਸੁਚਾਰੂ ਢੰਗ ਨਾਲ ਵੰਡ ਦਿੱਤਾ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×