ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੀਆਰਟੀਸੀ ਦੀ ਬੱਸ ਦੁਕਾਨ ਦੇ ਸ਼ੈੱਡ ਨਾਲ ਟਕਰਾਉਣ ’ਤੇ ਹੰਗਾਮਾ

06:54 AM Jun 21, 2024 IST
ਸੰਗਰੂਰ ’ਚ ਪੀਆਰਟੀਸੀ ਦੀ ਬੱਸ ਇੱਕ ਦੁਕਾਨ ਦੇ ਸ਼ੈੱਡ ਨਾਲ ਟਕਰਾਉਣ ਮਗਰੋਂ ਹੋਏ ਹੰਗਾਮੇ ਦੌਰਾਨ ਬਹਿਸਦੇ ਹੋਏ ਦੁਕਾਨਦਾਰ ਅਤੇ ਪੀਆਰਟੀਸੀ ਬੱਸਾਂ ਦੇ ਚਾਲਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਜੂਨ
ਸ਼ਹਿਰ ਦੀ ਪ੍ਰੇਮ ਬਸਤੀ ਰੋਡ ’ਤੇ ਨਗਰ ਕੌਂਸਲ ਦੇ ਪੁਰਾਣੇ ਦਫ਼ਤਰ ਸਾਹਮਣੇ ਸਥਿਤ ਦੁਕਾਨ ਦੇ ਸ਼ੈੱਡ ਨਾਲ ਪੀਆਰਟੀਸੀ ਦੀ ਬੱਸ ਟਕਰਾਉਣ ’ਤੇ ਰੋਹ ਵਿੱਚ ਆਏ ਦੁਕਾਨਦਾਰਾਂ ਨੇ ਪੀਆਰਟੀਸੀ ਬੱਸ ਦਾ ਪਿੱਛਾ ਕਰਦਿਆਂ ਲਾਲ ਬੱਤੀ ਚੌਕ ਨੇੜੇ ਰੋਕ ਲਿਆ। ਮੌਕੇ ’ਤੇ ਬੱਸ ਸਟੈਂਡ ਤੋਂ ਪੀਆਰਟੀਸੀ ਦੇ ਬੱਸ ਚਾਲਕ ਵੀ ਆਪਣੇ ਸਾਥੀ ਦੇ ਬਚਾਅ ਲਈ ਮੌਕੇ ’ਤੇ ਪੁੱਜੇ ਜਿਨ੍ਹਾਂ ਵੱਲੋਂ ਚੌਕ ਵਿੱਚ ਬੱਸਾਂ ਖੜ੍ਹੀਆਂ ਕਰਕੇ ਜਾਮ ਲਗਾ ਦਿੱਤਾ। ਦੁਕਾਨਦਾਰ ਅਤੇ ਪੀਆਰਟੀਸੀ ਚਾਲਕ ਆਹਮੋ-ਸਾਹਮਣੇ ਹੋ ਗਏ ਅਤੇ ਕਾਫ਼ੀ ਬਹਿਸ ਹੋਈ। ਦੁਕਾਨਦਾਰਾਂ ਨੇ ਬੱਸ ਚਾਲਕ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੁਕਾਨਦਾਰ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਕੀਤੀ। ਸਥਿਤੀ ਟਕਰਾਅ ਵਾਲੀ ਬਣਦੀ ਦੇਖ ਮੌਕੇ ’ਤੇ ਥਾਣਾ ਸਿਟੀ ਪੁਲੀਸ ਵੀ ਪੁੱਜ ਗਈ।
ਪੀੜਤ ਦੁਕਾਨਦਾਰ ਮੰਗਤ ਰਾਮ ਨੇ ਦੱਸਿਆ ਕਿ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਉਨ੍ਹਾਂ ਦੀ ਦੁਕਾਨ ਹੈ। ਇਸ ਸੜਕ ਉਪਰ ਭਾਰੀ ਵਾਹਨਾਂ ਅਤੇ ਬੱਸਾਂ ਦੀ ਆਵਾਜਾਈ ਬੰਦ ਹੈ ਪਰ ਇਸ ਦੇ ਬਾਵਜੂਦ ਪੀਆਰਟੀਸੀ ਦੀ ਬੱਸ ਦਾ ਚਾਲਕ ਇਸ ਸੜਕ ’ਤੇ ਬੱਸ ਲੈ ਕੇ ਆਇਆ। ਜਦੋਂ ਉਹ ਮੋੜ ਕੱਟਣ ਲੱਗਿਆ ਤਾਂ ਉਸ ਦੀ ਦੁਕਾਨ ਅੱਗੇ ਲੱਗੇ ਸ਼ੈੱਡ ਅਤੇ ਸਾਮਾਨ ਨੂੰ ਟੱਕਰ ਮਾਰ ਦਿੱਤੀ। ਮੌਕੇ ’ਤੇ ਉਸ ਦੀ ਲੜਕੀ ਸ਼ੈੱਡ ਹੇਠਾਂ ਕੰਮ ਕਰ ਰਹੀ ਸੀ। ਟੱਕਰ ਕਾਰਨ ਕੜਾਹੀ ’ਚੋਂ ਗਰਮ ਤੇਲ ਡੁੱਲ੍ਹ ਜਾਣ ਕਾਰਨ ਉਹ ਵਾਲ ਵਾਲ ਬਚ ਗਈ। ਦੁਕਾਨਦਾਰ ਤੇ ਉਸ ਦੀ ਲੜਕੀ ਨੇ ਬੱਸ ਦੇ ਪਿੱਛੇ ਸਕੂਟੀ ਲਗਾਉਂਦਿਆ ਬੱਸ ਲਾਲ ਬੱਤੀ ਚੌਕੀ ਕੋਲ ਘੇਰ ਗਈ ਅਤੇ ਦੁਕਾਨਦਾਰ ਵੀ ਮੌਕੇ ’ਤੇ ਪੁੱਜ ਗਏ। ਉਧਰ ਪੀਆਰਟੀਸੀ ਦੇ ਹੋਰ ਚਾਲਕ ਵੀ ਮੌਕੇ ’ਤੇ ਪੁੱਜ ਗਏ ਅਤੇ ਦੋਵਾਂ ਧਿਰਾਂ ’ਚ ਬਹਿਸ ਹੋਈ। ਬੱਸ ਚਾਲਕਾਂ ਨੇ ਚੌਕ ਵਿੱਚ ਪੀਆਰਟੀਸੀ ਬੱਸਾਂ ਖੜ੍ਹੀਆਂ ਕਰ ਕੇ ਆਵਾਜਾਈ ਠੱਪ ਕਰ ਦਿੱਤੀ। ਪੀਆਰਟੀਸੀ ਬੱਸ ਦੇ ਚਾਲਕ ਸੁਰਜੀਤ ਸਿੰਘ ਨੇ ਕਿਹਾ ਕਿ ਸੜਕ ਉੱਪਰ ਮੋੜ ਬਹੁਤ ਤੰਗ ਹੈ ਅਤੇ ਨਾਲ ਹੀ ਦੁਕਾਨਦਾਰ ਨੇ ਦੁਕਾਨ ਦੇ ਬਾਹਰ ਆਰਜ਼ੀ ਸ਼ੈੱਡ ਵਧਾ ਰੱਖਿਆ ਹੈ ਜਿਸ ਕਾਰਨ ਬੱਸ ਸ਼ੈੱਡ ਨਾਲ ਟਕਰਾ ਗਈ। ਉਸ ਦੀ ਕੋਈ ਗਲਤੀ ਨਹੀਂ ਹੈ ਪਰ ਦੁਕਾਨਦਾਰ ਨੇ ਬੱਸ ਰੋਕ ਕੇ ਉਸ ਨਾਲ ਮਾੜਾ ਵਿਵਹਾਰ ਕੀਤਾ। ਮੌਕੇ ’ਤੇ ਪੁੱਜੀ ਪੁਲੀਸ ਵਲੋਂ ਦੋਵਾਂ ਧਿਰਾਂ ਨੂੰ ਸਾਂਤ ਕੀਤਾ ਤੇ ਮਾਮਲਾ ਨਿਪਟਾਉਣ ਦਾ ਭਰੋਸਾ ਦਿਵਾਇਆ।

Advertisement

Advertisement