UPI down: ਯੂਪੀਆਈ ਦਾ ਸਰਵਰ ਡਾਊਨ; ਅਦਾਇਗੀ ਕਰਨ ’ਚ ਪ੍ਰੇਸ਼ਾਨੀ
01:18 PM Apr 12, 2025 IST
ਮੁੰਬਈ, 12 ਅਪਰੈਲ
Paytm, PhonePe, Google Pay not working, users report massive outage: ਦੇਸ਼ ਵਿਚ ਯੂਨੀਫਾਇਡ ਪੇਅਮੈਂਟਸ ਇੰਟਰਫੇਸ ਯੂਪੀਆਈ ਸਰਵਿਸ ਪਿਛਲੇ ਕੁਝ ਘੰਟਿਆਂ ਤੋਂ ਨਹੀਂ ਹੋ ਰਹੀ। ਇਸ ਵੇਲੇ ਜ਼ਿਆਦਾਤਰ ਲੋਕਾਂ ਨੂੰ ਅਦਾਇਗੀ ਕਰਨ ਵਿਚ ਦੇਰੀ ਹੋ ਰਹੀ ਹੈ। ਇਹ ਪਿਛਲੇ ਵੀਹ ਦਿਨਾਂ ਵਿਚ ਤੀਜੀ ਵਾਰ ਹੈ ਜਦੋਂ ਯੂਪੀਆਈ ਦਾ ਸਰਵਰ ਡਾਊਨ ਹੋਇਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਲੋਕਾਂ ਨੂੰ ਅੱਜ ਦੁਪਹਿਰੇ ਸਾਢੇ ਗਿਆਰਾਂ ਵਜੇ ਤੋਂ ਦੁਪਹਿਰ ਸਾਢੇ ਬਾਰਾਂ ਵਜੇ ਤਕ ਜ਼ਿਆਦਾ ਪ੍ਰੇਸ਼ਾਨੀ ਆਈ। ਨੈਸ਼ਨਲ ਪੇਅਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਕਿਹਾ ਹੈ ਕਿ ਤਕਨੀਕੀ ਸਮੱਸਿਆ ਕਾਰਨ ਪ੍ਰੇਸ਼ਾਨੀ ਹੋਈ ਹੈ ਤੇ ਹੁਣ ਇਸ ਸਮੱਸਿਆ ਨੂੰ ਹੱਲ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ 26 ਮਾਰਚ ਨੂੰ ਵੀ ਅਜਿਹੀ ਸਮੱਸਿਆ ਆਈ ਸੀ।
Advertisement
Advertisement