For the best experience, open
https://m.punjabitribuneonline.com
on your mobile browser.
Advertisement

ਜੱਜ ਬਣੀ ਉਪਾਸਨਾ ਗੋਇਲ ਦਾ ਮੰਤਰੀ ਵੱਲੋਂ ਸਨਮਾਨ

06:46 AM Feb 27, 2024 IST
ਜੱਜ ਬਣੀ ਉਪਾਸਨਾ ਗੋਇਲ ਦਾ ਮੰਤਰੀ ਵੱਲੋਂ ਸਨਮਾਨ
ਸੁਨਾਮ ਵਿੱਚ ਉਪਾਸਨਾ ਗੋਇਲ ਦਾ ਸਨਮਾਨ ਕਰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 26 ਫਰਵਰੀ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਸਥਾਨਕ ਸ਼ਹਿਰ ਦੀ ਹੋਣਹਾਰ ਲੜਕੀ ਉਪਾਸਨਾ ਗੋਇਲ, ਜਿਸ ਵੱਲੋਂ ਹਾਲ ਹੀ ਵਿੱਚ ਹੋਈ ਪੀਸੀਐੱਸ ਜੁਡੀਸ਼ਲ ਦੀ ਪ੍ਰੀਖਿਆ ਪਾਸ ਕੀਤੀ ਹੈ, ਦੀ ਰਿਹਾਇਸ਼ ’ਤੇ ਪਹੁੰਚ ਕੇ ਉਸ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਨੇ ਉਪਾਸਨਾ ਦੇ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸ੍ਰੀ ਅਰੋੜਾ ਨੇ ਕਿਹਾ,‘ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀਆਂ ਬੇਟੀਆਂ ਆਪਣੀ ਮਿਹਨਤ ਸਦਕਾ ਹਲਕਾ ਸੁਨਾਮ ਦਾ ਨਾਂ ਰੌਸ਼ਨ ਕਰ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਸੁਨਾਮ ਦੀ ਹੀ ਵਸਨੀਕ ਡਿੰਪਲ ਗਰਗ ਨੇ ਵੀ ਇਹ ਦੋ ਮਾਣਮੱਤੀ ਪ੍ਰੀਖਿਆ ਪਾਸ ਕਰਕੇ ਸੁਨਾਮ ਦਾ ਨਾਮ ਚਮਕਾਇਆ ਹੈ । ਇਸ ਮੌਕੇ ਉਪਾਸਨਾ ਗੋਇਲ ਦੇ ਮਾਤਾ ਵੀਨਾ ਗੋਇਲ, ਭਰਾ ਨਾਗੇਸ਼ਵਰ ਗੋਇਲ, ਕੰਚਨ ਗੋਇਲ, ਉਸਮਾ ਗੋਇਲ, ਰੋਹਿਤ ਗੋਇਲ, ਰਮਨੀਕ ਗੋਇਲ, ਆਰ.ਕੇ ਗੋਇਲ ਆਸਰਾ, ਰਾਜੇਸ਼ ਕੁਮਾਰ, ਜਤਿੰਦਰ ਜੈਨ, ਮਨਪ੍ਰੀਤ ਬਾਂਸਲ, ਰਾਮ ਕੁਮਾਰ, ਬਿੱਟੂ ਤਲਵਾੜ, ਪ੍ਰਿੰਸੀਪਲ ਦਿਨੇਸ ਗੁਪਤਾ ਵੀ ਮੌਜੂਦ ਸਨ।

Advertisement

Advertisement
Author Image

Advertisement
Advertisement
×