ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਉਪਹਾਰ ਸਿਨੇਮਾ ਕਾਂਡ: ਸਿਨੇਮਾਘਰ ਮੁੜ ਤੋਂ ਖੋਲ੍ਹਣ ਵਾਲੀ ਪਟੀਸ਼ਨ ’ਤੇ ਪੀੜਤਾਂ ਤੋਂ ਜਵਾਬ ਮੰਗਿਆ

07:06 AM Jul 10, 2023 IST

ਨਵੀਂ ਦਿੱਲੀ: ਦਿੱਲੀ ਦੀ ਇੱਕ ਅਦਾਲਤ ਨੇ 1997 ਦੇ ਉਪਹਾਰ ਸਿਨੇਮਾ ਅਗਨੀ ਕਾਂਡ ਮਾਮਲੇ ਦੇ ਦੋਸ਼ੀ ਰੀਅਲ ਅਸਟੇਟ ਕਾਰੋਬਾਰੀ ਸੁਸ਼ੀਲ ਆਂਸਲ ਦੀ ਸਿਨੇਮਾਘਰ ਮੁੜ ਖੋਲ੍ਹਣ ਦੀ ਪਟੀਸ਼ਨ ’ਤੇ ‘ਐਸੋਸੀਏਸ਼ਨ ਆਫ ਵਿਕਟਮਜ਼ ਆਫ ਉਪਹਾਰ ਟਰੈਜਡੀ (ਏਵੀਯੂਟੀ) ਨੂੰ ਆਪਣਾ ਰੁਖ਼ ਸਪੱਸ਼ਟ ਕਰਨ ਲਈ ਕਿਹਾ ਹੈ। ਪ੍ਰਿੰਸੀਪਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੰਜੈ ਗਰਗ ਨੇ ਏਵੀਯੂਟੀ ਦੀ ਪ੍ਰਧਾਨ ਨੀਲਮ ਕ੍ਰਿਸ਼ਨਮੂਰਤੀ ਨੂੰ 25 ਜੁਲਾਈ ਤੱਕ ਜਵਾਬ ਦਾਖ਼ਿਲ ਕਰਨ ਦਾ ਹੁਕਮ ਦਿੱਤਾ ਹੈ। ਇਸੇ ਦਿਨ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ। ਅਦਾਲਤ ਨੇ ਸੱਤ ਜੁਲਾਈ ਨੂੰ ਹੋਈ ਸੁਣਵਾਈ ਦੌਰਾਨ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਵਕੀਲ ਦੀ ਦਲੀਲ ’ਤੇ ਗੌਰ ਕੀਤਾ ਸੀ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ‘ਉਨ੍ਹਾਂ ਨੂੰ ਬਿਨੈਕਾਰ ਨੂੰ ਥੀਏਟਰ ਵਾਪਸ ਕਰਨ ’ਤੇ ਕੋਈ ਇਤਰਾਜ਼ ਨਹੀਂ ਹੈ।’ -ਪੀਟੀਆਈ

Advertisement

Advertisement
Tags :
ਉਪਹਾਰਸਿਨੇਮਾਸਿਨੇਮਾਘਰਕਾਂਡ:ਖੋਲ੍ਹਣਜਵਾਬਪਟੀਸ਼ਨਪੀੜਤਾਂਮੰਗਿਆਵਾਲੀ
Advertisement