ਯੂਪੀ: ਯੋਗੀ ਵੱਲੋਂ ਲਖਨਊ ਵਿੱਚ ਖਾਲਸਾ ਚੌਕ ਦਾ ਉਦਘਾਟਨ
04:53 PM Nov 19, 2023 IST
Advertisement
ਲਖਨਊ, 19 ਨਵੰਬਰ
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੇ ਅੱਜ ਇਥੋਂ ਦੇ ਆਲਮਬਾਗ ਵਿੱਚ ਖਾਲਸਾ ਚੌਕ ਦਾ ਉਦਘਾਟਨ ਕੀਤਾ। ਪਹਿਲਾਂ ਇਹ ਚੋਰਾਹਾ ‘ਟੇਢੀ ਪੁਲੀਆ’ ਵਜੋਂ ਜਾਣਿਆ ਜਾਂਦਾ ਸੀ ਤੇ ਹੁਣ ਇਸ ਨੂੰ ਖਾਲਸਾ ਚੌਕ ਕਿਹਾ ਜਾਵੇਗਾ। ਮੁੱਖ ਮੰਤਰੀ ਨੇ ਇਸ ਮੌਕੇ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤ ਸਮਾਉਣ ਦਿਵਸ ਸਬੰਧੀ ਕਰਵਾਏ ਸਮਾਗਮ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਧਰਮ ਦੀ ਰਾਖੀ ਅਤੇ ਦੇਸ਼ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਬਚਾਉਣ ਲਈ 1699 ਵਿੱਚ ਖਾਲਸਾ ਪੰਥ ਸਿਰਜਿਆ ਸੀ ਤੇ ਖਾਲਸਾ ਪੰਥ ਨੇ ਦੇਸ਼ ਦੀ ਰਾਖੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਹਨ। -ਪੀਟੀਆਈ
Advertisement
Advertisement
Advertisement