ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਪੀ: ਬਦਾਯੂੰ ਵਿਚ ਦੋ ਬੱਚਿਆਂ ਦੀ ਹੱਤਿਆ ਪਿੱਛੋਂ ਹਿੰਸਾ ਤੇ ਤਣਾਅ

06:26 AM Mar 20, 2024 IST

ਬਦਾਯੂੰ, 19 ਮਾਰਚ
ਯੂਪੀ ਦੇ ਸ਼ਹਿਰ ਬਦਾਯੂੰ ਵਿਚ ਵਾਪਰੀ ਇਕ ਦਿਲ ਕੰਬਾਊ ਘਟਨਾ ਵਿਚ ਦੋ ਮਾਸੂਮ ਬੱਚਿਆਂ ਦੀ ਉਨ੍ਹਾਂ ਦੇ ਘਰ ਵਿਚ ਹੀ ਇਕ ਗੁਆਂਢੀ ਵੱਲੋਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਇਸ ਕਾਰਨ ਸ਼ਹਿਰ ਵਿਚ ਹਿੰਸਾ ਫੈਲ ਗਈ। ਘਟਨਾ ਵਿਚ ਇਕ ਬੱਚਾ ਜ਼ਖ਼ਮੀ ਹੋ ਗਿਆ। ਇਹ ਘਟਨਾ ਸਮਿਤੀ ਪੁਲੀਸ ਥਾਣੇ ਦੇ ਬਾਬਾ ਕਲੋਨੀ ਇਲਾਕੇ ਵਿਚ ਵਾਪਰੀ। ਜਾਣਕਾਰੀ ਮੁਤਾਬਕ ਮੁਲਜ਼ਮ ਨੇ ਹਾਲ ਹੀ ਵਿਚ ਇਲਾਕੇ ਵਿਚ ਦੁਕਾਨ ਖੋਲ੍ਹੀ ਸੀ, ਜਿਸ ਨੇ ਜਬਰੀ ਪੀੜਤਾਂ ਦੇ ਘਰ ਵਿਚ ਵੜ ਕੇ ਤਿੰਨ ਭਰਾਵਾਂ ਆਯੂਸ਼ (12), ਆਹਾਨ ਉਰਫ਼ ਹਨੀ (8) ਅਤੇ ਯੁਵਰਾਜ ਉਤੇ ਕੁਹਾੜੀ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਆਯੂਸ਼ ਤੇ ਹਨੀ ਦੀ ਮੌਤ ਹੋ ਗਈ, ਜਦੋਂਕਿ ਯੁਵਰਾਜ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਗੁੱਸੇ ਵਿਚ ਆਏ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਹਿੰਸਾ ਉਤੇ ਉਤਾਰੂ ਹੋ ਗਏ। ਉਨ੍ਹਾਂ ਦੁਕਾਨਾਂ ਵਿਚ ਭੰਨਤੋੜ ਕੀਤੀ ਅਤੇ ਇਕ ਮੋਟਰਸਾਈਕਲ ਨੂੰ ਵੀ ਨੁਕਸਾਨ ਪਹੁੰਚਾਇਆ।
ਬਦਾਯੂੰ ਦੇ ਡੀਐੱਮ ਮਨੋਜ ਕੁਮਾਰ ਨੇ ਦੱਸਿਆ ਕਿ ਪੁਲੀਸ ਨੂੰ ਇਸ ਘਿਣਾਉਣੇ ਜੁਰਮ ਅਤੇ ਉਸ ਤੋਂ ਬਾਅਦ ਮੁਕਾਮੀ ਲੋਕਾਂ ਵੱਲੋਂ ਕੀਤੀ ਗਈ ਹਿੰਸਾ ਦੀ ਜਾਣਕਾਰੀ ਮਿਲੀ ਹੈ। ਉਨ੍ਹਾਂ ਸਾਰੀਆਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਘਟਨਾ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। -ਪੀਟੀਆਈ

Advertisement

Advertisement