ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਰਿਵਹਨ ਪੋਰਟਲ ’ਤੇ 18 ਤੱਕ ਸੇਵਾਵਾਂ ਪ੍ਰਭਾਵਿਤ

07:09 AM Jun 14, 2024 IST

ਖੇਤਰੀ ਪ੍ਰਤੀਨਿਧ
ਪਟਿਆਲਾ, 13 ਜੂਨ
ਪਟਿਆਲਾ ਦੇ ਰੀਜਨਲ ਟਰਾਂਸਪੋਰਟ ਅਫ਼ਸਰ ਦੀਪਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪਰਿਵਹਨ ਪੋਰਟਲ ਦਾ ਡਾਟਾ ਆਈਐੱਮਐੱਮਐੱਸ ਤੋਂ ਸਟੇਟ ਡਾਟਾ ਸੈਂਟਰ ਉਪਰ ਤਬਦੀਲ ਕੀਤੇ ਜਾਣ ਕਾਰਨ 14 ਜੂਨ ਦੀ ਸ਼ਾਮ ਤੋਂ 18 ਜੂਨ 2024 ਤੱਕ ਇਸ ਉਪਰ ਮਿਲਣ ਵਾਲੀਆਂ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ। ਆਰਟੀਏ ਨੇ ਅੱਗੇ ਦੱਸਿਆ ਕਿ ਇਸ ਦੌਰਾਨ ਪਰਿਵਹਨ ਪੋਰਟਲ (ਵਾਹਨ/ਸਾਰਥੀ) ਉਪਰ ਮਿਲਣ ਵਾਲੀਆਂ ਟਰਾਂਸਪੋਰਟ ਸੇਵਾਵਾਂ, ਫੀਸ ਭਰਨ, ਅਰਜ਼ੀ ਜਮ੍ਹਾਂ ਕਰਵਾਉਣ, ਐੱਮਵੀ ਟੈਕਸ ਤੇ ਫੀਸ ਆਦਿ ਜਮ੍ਹਾਂ ਕਰਵਾਉਣ ਵਾਲੀਆਂ ਸੇਵਾਵਾਂ ਪ੍ਰਭਾਵਤ ਹੋਣਗੀਆਂ। ਦੀਪਜੋਤ ਕੌਰ ਨੇ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਦਿਨਾਂ ਦੌਰਾਨ ਪੋਰਟਲ ’ਤੇ ਸੇਵਾਵਾਂ ਲੈਣ ਸਮੇਂ ਉਕਤ ਅਪੀਲ ਦਾ ਧਿਆਨ ਰੱਖਣ ਤਾਂ ਕਿ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Advertisement

Advertisement
Advertisement