ਪਦਮ ਪੁਰਸਕਾਰਾਂ ਲਈ 15 ਤੱਕ ਨਾਮਜ਼ਦਗੀਆਂ ਮੰਗੀਆਂ
07:44 AM Sep 04, 2024 IST
ਨਵੀਂ ਦਿੱਲੀ, 3 ਸਤੰਬਰ
ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ਕਿਹਾ ਕਿ ਪਦਮ ਪੁਰਸਕਾਰ-2025 ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ ਦੀ ਆਨਲਾਈਨ ਪ੍ਰਕਿਰਿਆ ਚੱਲ ਰਹੀ ਹੈ ਤੇ ਇਸ ਵਾਸਤੇ 15 ਸਤੰਬਰ ਤੱਕ ਅਪਲਾਈ ਕੀਤਾ ਜਾ ਸਕਦਾ ਹੈ। ਇਨ੍ਹਾਂ ਪੁਰਸਕਾਰਾਂ ਵਾਸਤੇ ਸਾਰੇ ਨਾਗਰਿਕ ਸਵੈ-ਨਾਮਜ਼ਦਗੀ ਸਣੇ ਹੋਰਨਾਂ ਲਈ ਨਾਮਜ਼ਦਗੀ ਅਤੇ ਸਿਫਾਰਸ਼ ਕਰ ਸਕਦੇ ਹਨ। ਮੰਤਰਾਲੇ ਨੇ ਬਿਆਨ ’ਚ ਕਿਹਾ, ‘ਗਣਤੰਤਰ ਦਿਵਸ ਮੌਕੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰਾਂ-2025 ਲਈ ਨਾਮਜ਼ਦਗੀਆਂ ਤੇ ਸਿਫਾਰਸ਼ਾਂ ਦੀ ਪ੍ਰਕਿਰਿਆ 1 ਮਈ 2024 ਤੋਂ ਸ਼ੁਰੂ ਹੋ ਗਈ ਸੀ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦੀ ਆਖਰੀ ਤਰੀਕ 15 ਸਤੰਬਰ ਹੈ।’ ਨਾਮਜ਼ਦਗੀਆਂ ਜਾਂ ਸਿਫਾਰਸ਼ਾਂ ਰਾਸ਼ਟਰੀ ਪੁਰਸਕਾਰ ਪੋਰਟਲ ’ਤੇ ਲਈਆਂ ਜਾਣਗੀਆਂ। -ਪੀਟੀਆਈ
Advertisement
Advertisement