ਯੂਪੀ: ਮੈਡੀਕਲ ਕਾਲਜ ਦੇ ਵਿਦਿਆਰਥੀ ਵੱਲੋਂ ਖ਼ੁਦਕੁਸ਼ੀ
07:57 AM Sep 30, 2024 IST
Advertisement
ਪ੍ਰਯਾਗਰਾਜ, 29 ਸਤੰਬਰ
ਇਥੋਂ ਦੇ ਮੋਤੀ ਲਾਲ ਨਹਿਰੂ ਸਰਕਾਰੀ ਮੈਡੀਕਲ ਕਾਲਜ ਦੇ ਮਾਸਟਰ ਆਫ ਸਰਜਰੀ ਕੋਰਸ ਦੇ ਇੱਕ ਵਿਦਿਆਰਥੀ ਨੇ ਆਪਣੀ ਕਾਰ ਵਿੱਚ ਖ਼ੁਦਕੁਸ਼ੀ ਕਰ ਲਈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਡੀਸੀਪੀ (ਸਿਟੀ) ਅਭਿਸ਼ੇਕ ਭਾਰਤੀ ਨੇ ਕਿਹਾ ਕਿ ਸ਼ਨਿੱਚਰਵਾਰ ਰਾਤ ਨੂੰ ਐੱਸਆਰਐੱਨ ਹਸਪਤਾਲ ਦੇ ਡਾਕਟਰਾਂ ਨੇ ਪੁਲੀਸ ਨੂੰ ਹਸਪਤਾਲ ’ਚ ਕੰਮ ਕਰਦੇ ਡਾਕਟਰ ਕਾਰਤਿਕੇ ਸ੍ਰੀਵਾਸਤਵ (28) ਵੱਲੋਂ ਖੁ਼ਦਕੁਸ਼ੀ ਕਰਨ ਦੀ ਸੂਚਨਾ ਦਿੱਤੀ। ਉਹ ਉੱਤਰਾਖੰਡ ਦੇ ਕੋਟਦਵਾਰ ਦਾ ਵਸਨੀਕ ਸੀ।
ਕੋਤਵਾਲੀ ਦੇ ਏਸੀਪੀ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਕੇ. ਸ੍ਰੀਵਾਸਤਵ ਨੇ ਕਥਿਤ ਤੌਰ ’ਤੇ ਜ਼ਹਿਰੀਲਾ ਟੀਕਾ ਲਾ ਕੇ ਖ਼ੁਦਕੁਸ਼ੀ ਕੀਤੀ। ਉਨ੍ਹਾਂ ਦੱਸਿਆ ਕਿ ਜਾਂਚ ਟੀਮਾਂ ਨੂੰ ਮੌਕੇ ’ਤੇ ਸੱਦਿਆ ਗਿਆ ਹੈ ਤੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਿਕ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ
Advertisement
Advertisement
Advertisement