For the best experience, open
https://m.punjabitribuneonline.com
on your mobile browser.
Advertisement

ਯੂਪੀ: ਸਖ਼ਤ ਸੁਰੱਖਿਆ ਹੇਠ ਮੁਖ਼ਤਾਰ ਅੰਸਾਰੀ ਸਪੁਰਦ-ਏ-ਖ਼ਾਕ

11:46 AM Mar 30, 2024 IST
ਯੂਪੀ  ਸਖ਼ਤ ਸੁਰੱਖਿਆ ਹੇਠ ਮੁਖ਼ਤਾਰ ਅੰਸਾਰੀ ਸਪੁਰਦ ਏ ਖ਼ਾਕ
Advertisement

ਗਾਜ਼ੀਪੁਰ/ਲਖਨਊ, 30 ਮਾਰਚ
ਸਾਬਕਾ ਮਾਫੀਆ ਤੋਂ ਸਿਆਸਤਦਾਨ ਬਣੇ ਮੁਖ਼ਤਾਰ ਅੰਸਾਰੀ ਦੀ ਦੇਹ ਨੂੰ ਗਾਜ਼ੀਪੁਰ ਜ਼ਿਲੇ 'ਚ ਉਸ ਦੇ ਜੱਦੀ ਘਰ ਯੂਸਫ਼ਪੁਰ ਮੁਹੰਮਦਾਬਾਦ ਨੇੜੇ ਕਾਲੀਬਾਗ ਕਬਰਸਤਾਨ 'ਚ ਸਖ਼ਤ ਸੁਰੱਖਿਆ ਹੇਠ ਦਫ਼ਨਾ ਦਿੱਤੀ ਗਈ। ਪਰਿਵਾਰਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਵੇਰੇ ਮੁਖ਼ਤਾਰ ਦੇ ਜੱਦੀ ਘਰ ਤੋਂ ਜਨਾਜ਼ਾ ਕੱਢਿਆ ਗਿਆ, ਜਿਸ ਵਿਚ ਉਸ ਦਾ ਸੰਸਦ ਮੈਂਬਰ ਭਰਾ ਅਫਜ਼ਲ ਅੰਸਾਰੀ, ਪੁੱਤਰ ਉਮਰ ਅੰਸਾਰੀ ਅਤੇ ਭਤੀਜੇ ਵਿਧਾਇਕ ਸੁਹੇਬ ਅੰਸਾਰੀ ਸਮੇਤ ਪਰਿਵਾਰਕ ਮੈਂਬਰ ਅਤੇ ਸਮਰਥਕ ਮੌਜੂਦ ਸਨ। ਉਸ ਦੇ ਵੱਡੇ ਭਰਾ ਅਤੇ ਸਾਬਕਾ ਵਿਧਾਇਕ ਸਿਗ਼ਬਤੁੱਲਾ ਅੰਸਾਰੀ ਸਮੇਤ ਪਰਿਵਾਰ ਅਤੇ ਰਿਸ਼ਤੇਦਾਰ ਵੀ ਜਨਾਜ਼ੇ ਵਿੱਚ ਸ਼ਾਮਲ ਹੋਏ। ਇਸ ਦੌਰਾਨ ਭੀੜ ਨੇ ਨਾਅਰੇਬਾਜ਼ੀ ਵੀ ਕੀਤੀ। ਅਫਜ਼ਲ ਅੰਸਾਰੀ ਨੇ ਕਬਰਸਤਾਨ ਪਹੁੰਚ ਕੇ ਲੋਕਾਂ ਨੂੰ ਭੀੜ ਇਕੱਠੀ ਨਾ ਹੋਣ ਲਈ ਸਮਝਾਇਆ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਬਾਅਦ ਵਿੱਚ ਸਿਗ਼ਬਤੁੱਲਾ ਵੀ ਉੱਥੇ ਪਹੁੰਚ ਗਿਆ। ਜਨਾਜ਼ੇ ਦੀ ਨਮਾਜ਼ ਬਾਅਦ ਅੰਸਾਰੀ ਦੀ ਦੇਹ ਨੂੰ ਕਾਲੀਬਾਗ ਸ਼ਮਸ਼ਾਨਘਾਟ ਵਿੱਚ ਦਫ਼ਨਾਇਆ ਗਿਆ

Advertisement

Advertisement
Author Image

Advertisement
Advertisement
×