ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਪੀ: ਬਰਾਤ ’ਚ ਲੈ ਕੇ ਜਾ ਰਹੇ ਲਾੜੇ ’ਤੇ ਲੜਕੀ ਦੇ ਪ੍ਰੇਮੀ ਨੇ ਤੇਜ਼ਾਬ ਦਾ ਕੈਨ ਡੋਲਿਆ, ਹਾਲਤ ਗੰਭੀਰ

05:42 PM Jun 20, 2024 IST

ਭਦੋਹੀ (ਉੱਤਰ ਪ੍ਰਦੇਸ਼), 20 ਜੂਨ
ਉੱਤਰ ਪ੍ਰਦੇਸ਼ ਦੇ ਭਦੋਹੀ ਜ਼ਿਲ੍ਹੇ ਵਿੱਚ ਬਰਾਤ ਦੌਰਾਨ ਲਾੜੇ ਅਤੇ ਦੋ ਬੱਚਿਆਂ ’ਤੇ ਤੇਜ਼ਾਬ ਸੁੱਟਣ ਦੇ ਮਾਮਲੇ ਵਿੱਚ ਪੁਲੀਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਲਾੜੇ ਦੇ ਚਿਹਰੇ ਤੇ ਸਰੀਰ ’ਤੇ ਤੇਜ਼ਾਬ ਡਿੱਗਣ ਕਾਰਨ ਉਸ ਦੀ ਹਾਲਤ ਗੰਭੀਰ ਹੈ। ਪੁਲੀਸ ਮੁਤਾਬਕ ਸੁਦਾਮਾ ਗੌਤਮ (24) ਦਾ ਵਿਆਹ ਮੰਗਲਵਾਰ ਰਾਤ ਜ਼ਿਲ੍ਹੇ ਦੇ ਸੂਰਿਆਵਾ ਇਲਾਕੇ ਦੇ ਪਿੰਡ ਤੁਲਾਪੁਰ ਬਹਾਦੁਰਾਨ 'ਚ ਸਭਾਜੀਤ ਗੌਤਮ ਦੇ ਘਰ ਜਾ ਰਿਹਾ ਸੀ। ਆਰਕੇ ਬੋਧ (5) ਅਤੇ ਜੇਕੇ ਬੋਧ (8) ਲਾੜੇ ਸੁਦਾਮਾ ਗੌਤਮ ਦੇ ਨਾਲ ਬਰਾਤ ਦੇ ਰੱਥ ਵਿੱਚ ਬੈਠੇ ਸਨ। ਇਸ ਦੌਰਾਨ ਮੋਟਰਸਾਈਕਲ 'ਤੇ ਆਏ ਦੋ ਨੌਜਵਾਨ ਹੱਥਾਂ 'ਚ ਤੇਜ਼ਾਬ ਨਾਲ ਭਰਿਆ ਕੈਨ ਲੈ ਕੇ ਲਾੜੇ ਦੇ ਰੱਥ 'ਤੇ ਚੜ੍ਹ ਗਏ ਅਤੇ ਉਸ 'ਤੇ ਤੇਜ਼ਾਬ ਡੋਲ ਦਿੱਤਾ। ਇਸ ਘਟਨਾ ਵਿੱਚ ਲਾੜਾ ਅਤੇ ਉਸ ਦੇ ਕੋਲ ਬੈਠੇ ਦੋ ਬੱਚੇ ਝੁਲਸ ਗਏ। ਮਾਮਲੇ ਦੀ ਜਾਂਚ ਦੌਰਾਨ ਪੁਲੀਸ ਨੇ ਸਚਿਨ ਬਿੰਦ ਨਾਂ ਦੇ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਕੇ ਪੁੱਛ ਪੜਤਾਲ ਕੀਤੀ। ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਉਹ ਸਭਾਜੀਤ ਗੌਤਮ ਦੀ ਲੜਕੀ ਨੂੰ ਪ੍ਰੇਮ ਕਰਦਾ ਸੀ ਪਰ ਲੜਕੀ ਦੇ ਪਰਿਵਾਰਕ ਮੈਂਬਰ ਉਸ ਦਾ ਵਿਆਹ ਸੁਦਾਮਾ ਗੌਤਮ ਨਾਲ ਜ਼ਬਰਦਸਤੀ ਕਰਵਾ ਰਹੇ ਸਨ।

Advertisement

Advertisement
Advertisement